ਚੰਡੀਗੜ੍ਹ, 29 ਮਾਰਚ 2023: ਪੰਜਾਬੀ ਗਾਇਕ ਬੱਬੂ ਮਾਨ (Babbu Maan) ਦਾ ਟਵਿਟਰ ਅਕਾਊਂਟ ਭਾਰਤ ਵਿੱਚ ਬੰਦ ਕਰ ਦਿੱਤਾ ਗਿਆ ਹੈ | ਬੱਬੂ ਮਾਨ ਅੱਜ ਆਪਣਾ 48ਵਾਂ ਜਨਮਦਿਨ ਮਨਾ ਰਹੇ ਹਨ। ਇਸ ਖਾਸ ਮੌਕੇ ਉਨ੍ਹਾਂ ਦਾ ਟਵਿਟਰ ਅਕਾਊਂਟ ਭਾਰਤ ਵਿੱਚ ਬੰਦ ਕੀਤਾ ਹੈ । ਬੱਬੂ ਮਾਨ ਦੇ ਟਵਿਟਰ ਅਕਾਊਂਟ ‘ਤੇ 2 ਲੱਖ 42 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ। ਇਸ ਤੋਂ ਪਹਿਲਾਂ ਨਾਮੀ ਪੱਤਰਕਾਰਾਂ ਦੇ ਨਾਲ ਨਾਲ ਕਈ ਮੀਡੀਆ ਅਦਾਰਿਆਂ ਦੇ ਵੀ ਟਵਿੱਟਰ ਅਕਾਊਂਟ ਨੂੰ ਭਾਰਤ ਵਿੱਚ ਬਲੌਕ ਕੀਤਾ ਜਾ ਚੁੱਕੇ ਹਨ |
ਫਰਵਰੀ 23, 2025 4:49 ਪੂਃ ਦੁਃ