ਚੰਡੀਗੜ੍ਹ, 15 ਮਈ 2025: Boycott Turkey : ਪਹਿਲਾਗਾਮ ਘਟਨਾ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਵਿਰੁੱਧ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ, ਜਿਸ ਨਾਲ ਪੂਰੀ ਦੁਨੀਆ ‘ਚ ਹਲਚਲ ਮਚ ਗਈ ਸੀ। ਕਈ ਦਿਨਾਂ ਦੇ ਤਣਾਅ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਾਲੇ ਜੰਗਬੰਦੀ ਤੋਂ ਬਾਅਦ ਹਾਲਾਤ ਸਥਿਰ ਹੋਏ |
ਇਸ ਤਣਾਅ ਦੌਰਾਨ ਤੁਰਕੀ ਅਤੇ ਅਜ਼ਰਬੈਜਾਨ ਵਰਗੇ ਦੇਸ਼ਾਂ ਨੇ ਪਾਕਿਸਤਾਨ ਦਾ ਖੁੱਲ੍ਹ ਕੇ ਸਮਰਥਨ ਕੀਤਾ। ਇੰਨਾ ਹੀ ਨਹੀਂ, ਭਾਰਤੀ ਫੌਜ ਵੱਲੋਂ ਡੇਗੇ ਗਏ ਡਰੋਨ ਅਤੇ ਹਥਿਆਰ ਵੀ ਤੁਰਕੀ ਅਤੇ ਚੀਨ ਨੇ ਪਾਕਿਸਤਾਨ ਨੂੰ ਮੁਹੱਈਆ ਕਰਵਾਏ ਸਨ।
ਇਸ ਪੂਰੀ ਘਟਨਾ ਨੂੰ ਲੈ ਕੇ ਭਾਰਤ ‘ਚ ਤੁਰਕੀ ਅਤੇ ਅਜ਼ਰਬੈਜਾਨ ਵਿਰੁੱਧ ਕਾਫ਼ੀ ਨਾਰਾਜ਼ਗੀ ਹੈ। 7 ਮਈ ਤੋਂ ਸੋਸ਼ਲ ਮੀਡੀਆ ‘ਤੇ ਬਾਈਕਾਟ ਤੁਰਕੀਏ (Boycott Turkey) ਅਤੇ ਬਾਈਕਾਟ ਅਜ਼ਰਬੈਜਾਨ ਵਰਗੇ ਹੈਸ਼ਟੈਗ ਲਗਾਤਾਰ ਟ੍ਰੈਂਡ ਕਰ ਰਹੇ ਹਨ। ਆਮ ਲੋਕਾਂ ਦੇ ਨਾਲ-ਨਾਲ, ਸੈਰ-ਸਪਾਟਾ ਸੇਵਾਵਾਂ ਨਾਲ ਜੁੜੀਆਂ ਭਾਰਤੀ ਕੰਪਨੀਆਂ ਵੀ ਸੋਸ਼ਲ ਮੀਡੀਆ ‘ਤੇ ਚੱਲ ਰਹੀ ਇਸ ਮੁਹਿੰਮ ‘ਚ ਸ਼ਾਮਲ ਹੋ ਗਈਆਂ ਹਨ।
ਅੱ.ਤ.ਵਾ.ਦ ਨੂੰ ਸਮਰਥਨ ਦੇਣ ਕਾਰਨ ਭਾਰਤੀਆਂ ‘ਚ ਤੁਰਕੀ ਪ੍ਰਤੀ ਬਹੁਤ ਗੁੱਸਾ ਹੈ। ਦੇਸ਼ ਭਰ ‘ਚ ਤੁਰਕੀ ਦਾ ਬਾਈਕਾਟ ਕਰਨ ਦੀ ਗੱਲ ਹੋ ਰਹੀ ਹੈ। ixigo ਅਤੇ EasyMyTrip ਵਰਗੇ ਕਈ ਪਲੇਟਫਾਰਮ ਤੁਰਕੀ ਦੀਆਂ ਉਡਾਣਾਂ ਅਤੇ ਹੋਟਲ ਬੁਕਿੰਗਾਂ ਨੂੰ ਮੁਅੱਤਲ ਕਰ ਰਹੇ ਹਨ। ਇੰਨਾ ਹੀ ਨਹੀਂ, ਭਾਰਤੀ ਵਪਾਰੀ ਤੁਰਕੀ ਤੋਂ ਆਉਣ ਵਾਲੇ ਤੁਰਕੀ ਸੇਬਾਂ ਦਾ ਵੀ ਬਾਈਕਾਟ ਕਰ ਰਹੇ ਹਨ। ਤੁਰਕੀ ਸੇਬ ਬਾਜ਼ਾਰ ‘ਚੋਂ ਗਾਇਬ ਹੋ ਗਏ ਹਨ। ਇਸ ਦੀ ਬਜਾਏ, ਭਾਰਤ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਈਰਾਨ, ਨਿਊਜ਼ੀਲੈਂਡ ਅਤੇ ਵਾਸ਼ਿੰਗਟਨ ਤੋਂ ਸੇਬਾਂ ਨੂੰ ਤਰਜੀਹ ਦੇ ਰਿਹਾ ਹੈ।
ਤੁਰਕੀ ਨਾਲ ਭਾਰਤ ਦਾ ਕਿੰਨਾ ਵਪਾਰ ?
ਭਾਰਤ ਨੇ ਅਪ੍ਰੈਲ-ਫਰਵਰੀ 2024-25 ਦੇ ਵਿਚਾਲੇ ਤੁਰਕੀ ਨੂੰ ਕਰੀਬ 5.20 ਅਰਬ ਡਾਲਰ ਦੇ ਉਤਪਾਦ ਨਿਰਯਾਤ ਕੀਤਾ ਹੈ। ਜਦੋਂ ਕਿ ਦਰਾਮਦ ਕਰੀਬ 2.84 ਅਰਬ ਡਾਲਰ ਸੀ। ਇਸ ਤਹਿਤ ਦੋਵਾਂ ਦੇਸ਼ਾਂ ਵਿਚਾਲੇ ਕੁੱਲ ਵਪਾਰ 8 ਅਰਬ ਡਾਲਰ ਤੋਂ ਵੱਧ ਦਾ ਸੀ। 2023-24 ‘ਚ ਇਸੇ ਸਮੇਂ ਦੌਰਾਨ ਭਾਰਤ ਨੇ ਤੁਰਕੀ ਨੂੰ 6.65 ਅਰਬ ਡਾਲਰ ਦੇ ਉਤਪਾਦ ਨਿਰਯਾਤ ਕੀਤੇ। ਇਸ ਦੇ ਨਾਲ ਹੀ ਤੁਰਕੀ ਤੋਂ ਦਰਾਮਦ 3.78 ਅਰਬ ਡਾਲਰ ਰਹੀ।
ਇਸ ਸਮੇਂ ਦੌਰਾਨ, ਦੋਵਾਂ ਦੇਸ਼ਾਂ ਨੇ ਇੱਕ ਦੂਜੇ ਨਾਲ 10.43 ਅਰਬ ਡਾਲਰ ਦਾ ਵਪਾਰ ਕੀਤਾ। ਇਨ੍ਹਾਂ ਅੰਕੜਿਆਂ ਤੋਂ ਇਹ ਸਪੱਸ਼ਟ ਹੈ ਕਿ ਪਿਛਲੇ ਸਾਲਾਂ ‘ਚ ਤੁਰਕੀ ਨਾਲ ਭਾਰਤ ਦੇ ਵਪਾਰ ‘ਚ ਗਿਰਾਵਟ ਆਈ ਹੈ। ਭਾਰਤ ਨੇ ਤੁਰਕੀ ਨਾਲ ਵਪਾਰ ਦੇ ਮਾਮਲੇ ਵਿੱਚ ਲਗਾਤਾਰ ਇੱਕ ਨਿਰਯਾਤਕ ਦੀ ਭੂਮਿਕਾ ਨਿਭਾਈ ਹੈ।
ਅਜ਼ਰਬੈਜਾਨ ਨਾਲ ਭਾਰਤ ਦਾ ਕਿੰਨਾ ਵਪਾਰ ?
ਅਪ੍ਰੈਲ-ਫਰਵਰੀ 2024-25 ਦੇ ਵਿਚਕਾਰ ਭਾਰਤ ਨੇ ਅਜ਼ਰਬਾਈਜਾਨ ਨੂੰ ਸਿਰਫ਼ 8.60 ਕਰੋੜ ਡਾਲਰ ਦਾ ਸਾਮਾਨ ਨਿਰਯਾਤ ਕੀਤਾ। ਇਸ ਦੇ ਨਾਲ ਹੀ, ਆਯਾਤ ਦਾ ਅੰਕੜਾ 19.3 ਲੱਖ ਡਾਲਰ ਰਿਹਾ। ਇਸਦਾ ਮਤਲਬ ਹੈ ਕਿ ਪਿਛਲੇ ਵਿੱਤੀ ਸਾਲ ‘ਚ ਦੋਵਾਂ ਦੇਸ਼ਾਂ ਵਿਚਕਾਰ ਲਗਭਗ 8.80 ਕਰੋੜ ਡਾਲਰ ਦਾ ਵਪਾਰ ਹੋਇਆ। ਇਸੇ ਤਰ੍ਹਾਂ, ਅਪ੍ਰੈਲ-ਫਰਵਰੀ 2023-24 ‘ਚ ਭਾਰਤ ਨੇ ਅਜ਼ਰਬੈਜਾਨ ਨੂੰ 8.96 ਕਰੋੜ ਡਾਲਰ ਦਾ ਸਮਾਨ ਨਿਰਯਾਤ ਕੀਤਾ, ਜਦੋਂ ਕਿ ਇਸ ਸਾਲ ਦਰਾਮਦ ਸਿਰਫ 7.4 ਲੱਖ ਡਾਲਰ ਦਾ ਸੀ। ਇਸਦਾ ਮਤਲਬ ਹੈ ਕਿ ਕੁੱਲ ਵਪਾਰ ਸਿਰਫ 9.03 ਕਰੋੜ ਡਾਲਰ ਤੱਕ ਪਹੁੰਚਿਆ। ਇਸ ਦ੍ਰਿਸ਼ਟੀਕੋਣ ਤੋਂ, ਇਹ ਸਪੱਸ਼ਟ ਹੈ ਕਿ ਭਾਰਤ ਦਾ ਅਜ਼ਰਬੈਜਾਨ ਨਾਲ ਵਪਾਰ ਬਹੁਤ ਘੱਟ ਹੈ ਅਤੇ ਪਿਛਲੇ ਸਾਲ, ਇਸ ‘ਚ ਪਹਿਲਾਂ ਦੇ ਮੁਕਾਬਲੇ ਹੋਰ ਵੀ ਗਿਰਾਵਟ ਆਈ ਹੈ।
Read More: Arunachal Pradesh: ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਦੇ ਕੁਝ ਸਥਾਨਾਂ ਦੇ ਨਾਮ ਬਦਲਣ ‘ਤੇ ਭਾਰਤ ਨੇ ਦਿੱਤਾ ਜਵਾਬ