ਐਮਰਜੈਂਸੀ ਲੈਂਡਿੰਗ

ਤੁਰਕੀ ਏਅਰਲਾਈਨਜ਼ ਦੇ ਜਹਾਜ਼ ਦੀ ਕੋਲਕਾਤਾ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ

ਕੋਲਕਾਤਾ, 04 ਫਰਵਰੀ 2026: ਤੁਰਕੀ ਏਅਰਲਾਈਨਜ਼ ਦਾ ਇੱਕ ਯਾਤਰੀ ਜਹਾਜ਼ ਇੱਕ ਵੱਡੇ ਹਵਾਈ ਹਾਦਸੇ ਤੋਂ ਵਾਲ-ਵਾਲ ਬਚ ਗਿਆ। ਬੁੱਧਵਾਰ (4 ਫਰਵਰੀ) ਨੂੰ ਕੋਲਕਾਤਾ ਹਵਾਈ ਅੱਡੇ ‘ਤੇ ਇੰਜਣ ‘ਚ ਅੱਗ ਲੱਗਣ ਕਾਰਨ ਉਡਾਣ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਜਹਾਜ਼ ‘ਚ 236 ਯਾਤਰੀ ਸਵਾਰ ਸਨ, ਪਰ ਸਾਰੇ ਯਾਤਰੀ ਸੁਰੱਖਿਅਤ ਹਨ।

ਮਿਲੀ ਜਾਣਕਾਰੀ ਮੁਤਾਬਕ ਤੁਰਕੀ ਏਅਰਲਾਈਨਜ਼ ਦੀ ਉਡਾਣ TK 727 ਨੇਪਾਲ ਦੇ ਕਾਠਮੰਡੂ ਤੋਂ ਤੁਰਕੀ ਦੇ ਇਸਤਾਂਬੁਲ ਲਈ ਰਵਾਨਾ ਹੋਈ। ਜਦੋਂ ਜਹਾਜ਼ ਕੋਲਕਾਤਾ ਦੇ ਹਵਾਈ ਖੇਤਰ ‘ਚ ਸੀ, ਤਾਂ ਪਾਇਲਟ ਨੇ ਇੰਜਣ ਦੇ ਇੱਕ ਹਿੱਸੇ ‘ਚ ਅੱਗ ਲੱਗ ਗਈ। ਸਥਿਤੀ ਨੂੰ ਨਾਜ਼ੁਕ ਸਮਝਦੇ ਹੋਏ, ਪਾਇਲਟ ਨੇ ਤੁਰੰਤ ਕੋਲਕਾਤਾ ਏਅਰ ਟ੍ਰੈਫਿਕ ਕੰਟਰੋਲ (ATC) ਨਾਲ ਸੰਪਰਕ ਕੀਤਾ।

ਕੋਲਕਾਤਾ ATC ਤੋਂ ਹਰੀ ਝੰਡੀ ਮਿਲਣ ‘ਤੇ, ਜਹਾਜ਼ ਬਹੁਤ ਸਾਵਧਾਨੀ ਨਾਲ ਰਨਵੇਅ ‘ਤੇ ਉਤਰਿਆ। ਫਾਇਰ ਬ੍ਰਿਗੇਡ ਟੀਮਾਂ ਅਤੇ ਐਮਰਜੈਂਸੀ ਸੇਵਾਵਾਂ ਪਹਿਲਾਂ ਹੀ ਹਵਾਈ ਅੱਡੇ ‘ਤੇ ਤਿਆਰ ਸਨ। ਜਹਾਜ਼ ਦੇ ਸੁਰੱਖਿਅਤ ਉਤਰਨ ਤੋਂ ਬਾਅਦ, ਯਾਤਰੀਆਂ ਨੂੰ ਬਾਹਰ ਕੱਢ ਲਿਆ ਗਿਆ। ਇਸ ਸਮੇਂ ਮੁਰੰਮਤ ਚੱਲ ਰਹੀ ਹੈ ਅਤੇ ਯਾਤਰੀ ਹਵਾਈ ਅੱਡੇ ‘ਤੇ ਉਡੀਕ ਕਰ ਰਹੇ ਹਨ। ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਅੱਗ ਕਿਸੇ ਮਕੈਨੀਕਲ ਖਰਾਬੀ ਕਾਰਨ ਲੱਗੀ ਸੀ।

TIA ਦੇ ਜਨਰਲ ਮੈਨੇਜਰ ਟੇਕ ਨਾਥ ਸਿਟੌਲਾ ਦੇ ਮੁਤਾਬਕ ਇਹ ਘਟਨਾ ਜਹਾਜ਼ ਦੇ ਦੁਪਹਿਰ 1:28 ਵਜੇ ਉਡਾਣ ਭਰਨ ਤੋਂ ਸਿਰਫ਼ ਚਾਰ ਮਿੰਟ ਬਾਅਦ ਵਾਪਰੀ ਹੈ। TTHY 727 ਜਹਾਜ਼ ਦੇ ਸੱਜੇ ਇੰਜਣ ‘ਚ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਅੱਗ ਲੱਗ ਗਈ। ਉਨ੍ਹਾਂ ਕਿਹਾ ਕਿ ਜਹਾਜ਼ ‘ਚ 225 ਯਾਤਰੀ ਸਵਾਰ ਸਨ। ਇੰਜਣ ‘ਚ ਅੱਗ ਲੱਗਣ ਦੀ ਰਿਪੋਰਟ ਮਿਲਣ ‘ਤੇ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਸਾਵਧਾਨੀ ਵਜੋਂ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਲਗਭੱਗ 15 ਮਿੰਟਾਂ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ।

Read More: ਇੰਡੀਗੋ ਫਲਾਈਟ ਨੂੰ ਧਮਕੀ ਬੰ.ਬ ਨਾਲ ਉਡਾਉਣ ਦੀ ਧਮਕੀ, ਅਹਿਮਦਾਬਾਦ ‘ਚ ਐਮਰਜੈਂਸੀ ਲੈਂਡਿੰਗ

ਵਿਦੇਸ਼

Scroll to Top