Turkey

ਤੁਰਕੀ-ਸੀਰੀਆ ‘ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 1300 ਤੋਂ ਪਾਰ, ਭਾਰਤ ਭੇਜੇਗਾ ਰਾਹਤ ਸਮੱਗਰੀ

ਚੰਡੀਗੜ੍ਹ, 06 ਫਰਵਰੀ 2023: (Turkey-Syria earthquake) ਤੁਰਕੀ (Turkey) ਅਤੇ ਗੁਆਂਢੀ ਦੇਸ਼ਾਂ ਵਿੱਚ 7.8 ਤੀਬਰਤਾ ਦੇ ਭੂਚਾਲ ਨੇ ਤਬਾਹੀ ਮਚਾ ਦਿੱਤੀ ਹੈ । ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ |ਇਸ ਦਾ ਅਸਰ ਸੀਰੀਆ (Syria) ਤੱਕ ਦੇਖਣ ਨੂੰ ਮਿਲਿਆ। ਜਾਣਕਾਰੀ ਮੁਤਾਬਕ ਭੂਚਾਲ ਕਾਰਨ ਕਈ ਇਮਾਰਤਾਂ ਢਹਿ ਗਈਆਂ ਹਨ।

ਪ੍ਰਾਪਤ ਜਾਣਕਾਰੀ ਮੁਤਾਬਕ ਤੁਰਕੀ (Turkey) ‘ਚ ਘੱਟੋ-ਘੱਟ 1000 ਨਾਗਰਿਕਾਂ ਦੀ ਮੌਤ ਹੋ ਗਈ ਹੈ, ਇਹ ਅੰਕੜਾ ਹੋਰ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ | ਹੁਣ ਤੱਕ ਕਰੀਬ 2300 ਲੋਕ ਜ਼ਖਮੀ ਹੋਏ ਹਨ। ਦੇਸ਼ ਦੇ ਉਪ ਰਾਸ਼ਟਰਪਤੀ ਫਿਏਟ ਓਕਟੇ ਦੇ ਹਵਾਲੇ ਨਾਲ ਰਿਪੋਰਟ ਵਿਚ ਕਿਹਾ ਗਿਆ ਹੈ ਕਿ 10 ਸ਼ਹਿਰਾਂ ਵਿਚ 1,700 ਤੋਂ ਵੱਧ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਦੇ ਨਾਲ ਹੀ ਸੀਰੀਆ ‘ਚ ਘੱਟੋ-ਘੱਟ 350 ਨਾਗਰਿਕ ਮਾਰੇ ਗਏ ਅਤੇ 639 ਜ਼ਖਮੀ ਹੋ ਗਏ। ਇਜ਼ਰਾਈਲ ਅਤੇ ਲੇਬਨਾਨ ਵਿੱਚ ਵੀ ਕਈ ਮੌਤਾਂ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ਾਂ ‘ਤੇ ਚੱਲਦਿਆਂ ਭਾਰਤ ਸਰਕਾਰ ਨੇ ਭੂਚਾਲ ਪ੍ਰਭਾਵਿਤ ਤੁਰਕੀ ਨੂੰ ਮਦਦ ਭੇਜਣ ਦਾ ਫੈਸਲਾ ਕੀਤਾ ਹੈ। ਭਾਰਤ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF) ਖੋਜ ਅਤੇ ਬਚਾਅ ਟੀਮਾਂ, ਮੈਡੀਕਲ ਟੀਮਾਂ ਅਤੇ ਰਾਹਤ ਸਮੱਗਰੀ ਤੁਰਕੀ ਭੇਜੇਗਾ।

Scroll to Top