Turkey

ਤੁਰਕੀ: 3400 ਫੁੱਟ ਡੂੰਘੀ ਗੁਫਾ ‘ਚ ਫਸੇ ਖੋਜਕਰਤਾ ਨੂੰ 9 ਦਿਨਾਂ ਬਾਅਦ ਸੁਰੱਖਿਅਤ ਬਾਹਰ ਕੱਢਿਆ

ਚੰਡੀਗੜ੍ਹ, 12 ਸਤੰਬਰ 2023: ਤੁਰਕੀ (Turkey) ਦੀ ਗੁਫਾ ਵਿੱਚ 3400 ਫੁੱਟ ਦੀ ਡੂੰਘਾਈ ਵਿੱਚ ਫਸੇ ਇੱਕ ਖੋਜਕਰਤਾ ਨੂੰ 9 ਦਿਨਾਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਸ ਦੇ ਲਈ 6 ਦੇਸ਼ਾਂ ਦੇ 180 ਜਣਿਆਂ ਨੂੰ ਬਚਾਅ ਮੁਹਿੰਮ ਚਲਾਉਣੀ ਪਈ। ਦਰਅਸਲ, ਮਾਰਕ ਡਿਕੇ ਨਾਂ ਦਾ 40 ਸਾਲਾ ਖੋਜਕਰਤਾ ਗੁਫਾ ਦਾ ਨਕਸ਼ਾ ਬਣਾਉਣ ਲਈ ਤੁਰਕੀ ਦੀ ਤੀਜੀ ਸਭ ਤੋਂ ਡੂੰਘੀ ਮੋਰਕਾ ਗੁਫਾ ਵਿੱਚ ਉਤਰਿਆ ਸੀ।

ਜਿੱਥੇ ਉਹ 2 ਸਤੰਬਰ ਨੂੰ ਬਿਮਾਰ ਹੋ ਗਿਆ ਅਤੇ ਗੁਫਾ ਵਿੱਚ ਫਸ ਗਿਆ। ਉਦੋਂ ਤੋਂ ਉਸ ਨੂੰ ਕੱਢਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ। ਉਸ ਨੂੰ ਸੋਮਵਾਰ ਰਾਤ 9.37 ਵਜੇ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।

ਮਾਰਕ ਡੀਕੇ ਦੇ ਮਾਪਿਆਂ ਨੇ ਬਚਾਅ ਕਰਮਚਾਰੀਆਂ (Turkey) ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡਾ ਪੁੱਤਰ ਹੁਣ ਸੁਰੱਖਿਅਤ ਹੈ, ਸਾਨੂੰ ਇਸ ਤੋਂ ਵੱਧ ਕੁਝ ਨਹੀਂ ਚਾਹੀਦਾ। ਗੁਫਾ ‘ਚੋਂ ਬਾਹਰ ਕੱਢੇ ਜਾਣ ਤੋਂ ਬਾਅਦ ਮਾਰਕ ਨੇ ਕਿਹਾ ਕਿ ਜ਼ਮੀਨ ‘ਤੇ ਵਾਪਸ ਆ ਕੇ ਉਸ ਨੂੰ ਚੰਗਾ ਲੱਗਾ। ਉਸਨੇ ਕਿਹਾ- ਮੈਨੂੰ ਮਹਿਸੂਸ ਹੋਣ ਲੱਗਾ ਸੀ ਕਿ ਮੈਂ ਗੁਫਾ ਵਿੱਚ ਹੀ ਮਰ ਜਾਵਾਂਗਾ।

ਗੁਫਾ ‘ਚ ਪਾਣੀ ਅਤੇ ਚਿੱਕੜ ਕਾਰਨ ਬਚਾਅ ਕਾਰਜ ਬਹੁਤ ਮੁਸ਼ਕਲ ਸੀ। ਜਿਉਂ-ਜਿਉਂ ਬਚਾਅ ਦਲ ਦੇ ਕਰਮਚਾਰੀ ਹੇਠਾਂ ਉਤਰ ਰਹੇ ਸਨ, ਹਨੇਰਾ ਵਧ ਰਿਹਾ ਸੀ ਅਤੇ ਤਾਪਮਾਨ ਤੇਜ਼ੀ ਨਾਲ ਘਟ ਰਿਹਾ ਸੀ। ਇਸ ਕਾਰਨ ਉਸ ਨੂੰ ਅੱਗੇ ਵਧਣ ਵਿੱਚ ਦਿੱਕਤ ਆ ਰਹੀ ਸੀ।

Scroll to Top