ਚੰਡੀਗੜ੍ਹ, 20 ਸਤੰਬਰ 2024: ਤਿਰੂਪਤੀ ਬਾਲਾਜੀ ਮੰਦਰ ਦੇ ਪ੍ਰਸ਼ਾਦ ਨੂੰ ਲੈ ਕੇ ਵਿਵਾਦ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਕਰੇਗੀ। ਹੁਣ ਇਸ ਮਾਮਲੇ ‘ਤੇ ਤਿਰੁਮਾਲਾ ਤਿਰੂਪਤੀ ਦੇਵਸਥਾਨਮ (TTD) ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਤਿਰੁਮਾਲਾ ਤਿਰੂਪਤੀ ਦੇਵਸਥਾਨਮ (TTD) ਨੇ ਕਿਹਾ ਕਿ ਘਿਓ ਸਪਲਾਇਰਾਂ ਨੇ ਮੰਦਰ ਪ੍ਰਸ਼ਾਸਨ ਦੇ ਨਾਲ ਅੰਦਰੂਨੀ ਟੈਸਟਿੰਗ ਸਹੂਲਤ ਦੀ ਘਾਟ ਦਾ ਫਾਇਦਾ ਚੁੱਕਿਆ ਹੈ। ਹੁਣ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਤਿਰੁਮਾਲਾ ਤਿਰੂਪਤੀ ਦੇਵਸਥਾਨਮ (TTD) ਦੀ ਕਾਰਜਕਾਰੀ ਅਧਿਕਾਰੀ ਸ਼ਿਆਮਲਾ ਰਾਓ ਨੇ ਇਸ ਮਾਮਲੇ ‘ਤੇ ਕਿਹਾ ਕਿ ਜਦੋਂ ਮੈਂ ਟੀਟੀਡੀ ਦੇ ਕਾਰਜਕਾਰੀ ਅਧਿਕਾਰੀ ਵਜੋਂ ਅਹੁਦਾ ਸੰਭਾਲਿਆ ਸੀ ਤਾਂ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਖਰੀਦੇ ਗਏ ਘਿਓ ਅਤੇ ਲੱਡੂ ਦੀ ਗੁਣਵੱਤਾ ‘ਤੇ ਚਿੰਤਾ ਪ੍ਰਗਟਾਈ ਸੀ। ਜਿਸ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਭਗਵਾਨ ਵੈਂਕਟੇਸ਼ਵਰ ਸਵਾਮੀ ਨੂੰ ‘ਪ੍ਰਸ਼ਾਦਮ’ ਵਜੋਂ ਭੇਟ ਕੀਤਾ ਜਾਂਦਾ ਹੈ।
Read More: ਹਰਿਆਣਾ ‘ਚ ਆਮ ਆਦਮੀ ਪਾਰਟੀ ਦੇ ਸਮਰਥਨ ਤੋਂ ਬਿਨਾਂ ਸਰਕਾਰ ਨਹੀਂ ਬਣੇਗੀ: ਕੇਜਰੀਵਾਲ
ਓਹਨਾ ਕਿਹਾ ਕਿ ਮੈਂ ਚਾਹੁੰਦਾ ਸੀ ਕਿ ਇਸ ਮੰਦਰ ਦੀ ਪਵਿੱਤਰਤਾ ਨੂੰ ਬਹਾਲ ਕਰਨ ਲਈ ਕਦਮ ਚੁੱਕਾਂ। ਜਿਸ ‘ਚ ਗਾਂ ਦੇ ਦੁੱਧ ਦਾ ਸ਼ੁੱਧ ਘਿਓ ਸ਼ਾਮਲ ਹੈ। ਅਸੀਂ ਇਸ ਮਾਮਲੇ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਫਿਰ ਅਸੀਂ ਦੇਖਿਆ ਕਿ ਘਿਓ ‘ਚ ਮਿਲਾਵਟ ਦੀ ਜਾਂਚ ਕਰਨ ਲਈ ਸਾਡੇ ਕੋਲ ਕੋਈ ਅੰਦਰੂਨੀ ਪ੍ਰਯੋਗਸ਼ਾਲਾ ਨਹੀਂ ਹੈ। ਬਾਹਰੀ ਪ੍ਰਯੋਗਸ਼ਾਲਾਵਾਂ ਵਿੱਚ ਵੀ ਘਿਓ ਦੀ ਗੁਣਵੱਤਾ ਪਰਖਣ ਦਾ ਕੋਈ ਸਿਸਟਮ ਨਹੀਂ ਹੈ।
ਉਨ੍ਹਾਂ ਕਿਹਾ ਕਿ ਅਸੀਂ ਸਾਰੇ ਸਪਲਾਇਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਪਲਾਈ ਕੀਤਾ ਗਿਆ ਘਿਓ ਲੈਬਾਰਟਰੀ ਟੈਸਟ ਪਾਸ ਨਹੀਂ ਕਰਦਾ ਤਾਂ ਉਨ੍ਹਾਂ ਨੂੰ ਬਲੈਕਲਿਸਟ ਕਰ ਦਿੱਤਾ ਜਾਵੇਗਾ। ਅਸੀਂ ਸਾਰੇ ਸੈਂਪਲ ਇਕੱਠੇ ਕਰਕੇ ਜਾਂਚ ਲਈ ਭੇਜ ਦਿੱਤੇ ਹਨ। ਇਹ ਸਰਕਾਰ ਦੀ ਸਭ ਤੋਂ ਵਧੀਆ ਪ੍ਰਯੋਗਸ਼ਾਲਾ ਹੈ ਅਤੇ ਇਸ ‘ਤੇ ਪੂਰੀ ਤਰ੍ਹਾਂ ਸਰਕਾਰ ਦਾ ਕੰਟਰੋਲ ਹੈ। ਜਾਂਚ ਤੋਂ ਬਾਅਦ ਜੋ ਰਿਪੋਰਟਾਂ ਸਾਹਮਣੇ ਆਈਆਂ ਹਨ, ਉਹ ਹੈਰਾਨ ਕਰਨ ਵਾਲੀਆਂ ਹਨ।
Read More: Punjab: ਵਿਜੀਲੈਂਸ ਬਿਊਰੋ ਨੇ 50,000 ਰੁਪਏ ਰਿਸ਼ਵਤ ਲੈਂਦਾ ਸਹਾਇਕ ਟਾਊਨ ਪਲਾਨਰ ਨੂੰ ਕੀਤਾ ਰੰਗੇ ਹੱਥੀਂ ਕਾਬੂ
ਟੀਟੀਡੀ ਦੀ ਕਾਰਜਕਾਰੀ ਅਧਿਕਾਰੀ ਸ਼ਿਆਮਲਾ ਰਾਓ ਨੇ ਕਿਹਾ ਕਿ ਪ੍ਰਯੋਗਸ਼ਾਲਾ ਦੇ ਟੈਸਟਾਂ ‘ਚ ਨਮੂਨਿਆਂ ‘ਚ ਪਸ਼ੂ ਦੀ ਚਰਬੀ ਦੀ ਮੌਜੂਦਗੀ ਦਾ ਪਤਾ ਲੱਗਿਆ ਹੈ। ਉਨ੍ਹਾਂ ਕਿਹਾ, ਜਾਂਚ ਲਈ ਭੇਜੇ ਗਏ ਚਾਰਾਂ ਨਮੂਨਿਆਂ ਦੀਆਂ ਰਿਪੋਰਟਾਂ ‘ਚ ਸਮਾਨ ਨਤੀਜੇ ਸਾਹਮਣੇ ਆਏ ਹਨ। ਇਸ ਲਈ ਅਸੀਂ ਤੁਰੰਤ ਘਿਓ ਦੀ ਸਪਲਾਈ ਬੰਦ ਕਰ ਦਿੱਤੀ ਹੈ। ਠੇਕੇਦਾਰ ਨੂੰ ਬਲੈਕ ਲਿਸਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜੁਰਮਾਨਾ ਵਸੂਲਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉਸ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।