ਰੂਸ, 19 ਸਤੰਬਰ 2025: ਰੂਸ ਦੇ ਕਾਮਚਟਕਾ ਦੇ ਪੂਰਬੀ ਤੱਟ ‘ਤੇ ਸ਼ੁੱਕਰਵਾਰ ਸਵੇਰੇ 7.8 ਤੀਬਰਤਾ ਦਾ ਇੱਕ ਜਬਰਦਸ਼ਤ ਭੂਚਾਲ ਆਇਆ ਹੈ। ਇੱਥੇ ਭੂਚਾਲ ਦੇ ਪੰਜ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ‘ਚੋਂ ਇੱਕ 5.8 ਤੀਬਰਤਾ ਦਾ ਸੀ। ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ। ਤੱਟ ‘ਤੇ 30 ਤੋਂ 62 ਸੈਂਟੀਮੀਟਰ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ |
ਇਸ ਦੌਰਾਨ ਕਾਮਚਟਕਾ ਦੇ ਗਵਰਨਰ ਵਲਾਦੀਮੀਰ ਸੋਲੋਦੋਵ ਨੇ ਕਿਹਾ ਕਿ ਸਾਰੀਆਂ ਐਮਰਜੈਂਸੀ ਸੇਵਾਵਾਂ ਹਾਈ ਅਲਰਟ ‘ਤੇ ਹਨ, ਪਰ ਅਜੇ ਤੱਕ ਕੋਈ ਨੁਕਸਾਨ ਨਹੀਂ ਹੋਇਆ ਹੈ। ਅੱਜ ਆਏ ਭੂਚਾਲ ਸਮੇਤ ਇਸ ਖੇਤਰ ‘ਚ ਚਾਰ ਵੱਡੇ ਭੂਚਾਲ ਦਰਜ ਕੀਤੇ ਗਏ ਹਨ, ਜਿਨ੍ਹਾਂ ਦੀ ਤੀਬਰਤਾ 7.0 ਜਾਂ ਇਸ ਤੋਂ ਵੱਧ ਸੀ।
ਸੋਸ਼ਲ ਮੀਡੀਆ ‘ਤੇ ਪੋਸਟ ਕੀਤੇ ਗਏ ਭੂਚਾਲ ਦੇ ਵੀਡੀਓਜ਼ ‘ਚ ਘਰਾਂ ‘ਚ ਫਰਨੀਚਰ ਅਤੇ ਲਾਈਟਾਂ ਹਿੱਲਦੀਆਂ ਦਿਖਾਈ ਦਿੱਤੀਆਂ। ਭੂਚਾਲ ਇੰਨੇ ਤੇਜ਼ ਸਨ ਕਿ ਸੜਕਾਂ ‘ਤੇ ਖੜ੍ਹੇ ਵਾਹਨ ਵੀ ਕੰਬਦੇ ਦਿਖਾਈ ਦਿੱਤੇ।
ਯੂਐਸ ਜੀਓਲੌਜੀਕਲ ਸਰਵੇ (ਯੂਐਸਜੀਐਸ) ਦੇ ਅਨੁਸਾਰ, ਭੂਚਾਲ ਰੂਸੀ ਸ਼ਹਿਰ ਪੈਟ੍ਰੋਪਾਵਲੋਵਸਕ-ਕਾਮਚਟਸਕੀ ਤੋਂ 128 ਕਿਲੋਮੀਟਰ ਦੂਰ 10 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ। ਰੂਸ ਦੀ ਸਟੇਟ ਜੀਓਫਿਜ਼ੀਕਲ ਸਰਵਿਸ ਨੇ ਰਿਪੋਰਟ ਦਿੱਤੀ ਕਿ ਬਾਅਦ ਵਿੱਚ ਤੀਬਰਤਾ ਘੱਟ ਕੇ 7.4 ਹੋ ਗਈ।
ਰੂਸ ਦਾ ਕਾਮਚਟਕਾ ਖੇਤਰ, ਜੋ ਕਿ ਪ੍ਰਸ਼ਾਂਤ ਮਹਾਸਾਗਰ ਦੇ “ਰਿੰਗ ਆਫ਼ ਫਾਇਰ” ਦਾ ਹਿੱਸਾ ਹੈ, ਇਸ ਸਾਲ ਭੂਚਾਲ ਦੀਆਂ ਗਤੀਵਿਧੀਆਂ ਦਾ ਕੇਂਦਰ ਰਿਹਾ ਹੈ। ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ (USGS) ਦੇ ਅੰਕੜਿਆਂ ਮੁਤਾਬਕ ਇਸ ਸਾਲ ਉੱਥੇ ਕੁੱਲ 1,200 ਤੋਂ ਵੱਧ ਭੂਚਾਲ ਦਰਜ ਕੀਤੇ ਗਏ ਹਨ।
Read More: Russia Earthquake: ਰੂਸ ‘ਚ ਆਇਆ ਜ਼ਬਰਦਸਤ 7.1 ਤੀਬਰਤਾ ਦਾ ਭੂਚਾਲ




