Health: ਕਿਸੇ ਵੀ ਵਿਅਕਤੀ ਲਈ ਚੰਗੀ ਸਿਹਤ ਬਹੁਤ ਮਾਇਨੇ ਰੱਖਦੀ ਹੈ, ਹਰ ਇਨਸਾਨ ਸਿਹਤਮੰਦ ਜੀਵਨ ਜਿਉਣ ਦਾ ਇੱਛੁਕ ਹੁੰਦਾ ਹੈ, ਪਰ ਰੋਜ਼ਾਨਾ ਦੀ ਵਿਅਸਤ ਜਿੰਦਗੀ ‘ਚ ਵਿਅਕਤੀ ਆਪਣੇ ਲਈ ਸਮਾਂ ਨਹੀਂ ਕੱਢ ਪਾਉਂਦਾ | ਜਿਸ ਕਾਰਨ ਉਹ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ |
ਸਿਹਤਮੰਦ ਰਹਿਣ ਲਈ ਪੋਸ਼ਟਿਕ ਭੋਜਨ ਅਤੇ ਰੋਜ਼ਾਨਾ ਕਸਰਤ ਕਰਨ ਦੀ ਲੋੜ ਹੁੰਦੀ ਹੈ | ਪੋਸ਼ਟਿਕ ਭੋਜਨ ਨਾ ਖਾਣ ਨਾਲ ਕਈਂ ਬਿਮਾਰੀਆਂ ਘੇਰ ਲੈਂਦੀਆਂ ਹਨ | ਦੂਜੇ ਪਾਸੇ ਹਵਾ ਪ੍ਰਦੂਸ਼ਣ ਕਾਰਨ ਵਿਅਕਤੀ ਸਾਹ ਲੈਣ ‘ਚ ਦਿੱਕਤਾਂ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ | ਜਿਸ ਅਸਰ ਵਿਅਕਤੀ ਦੇ ਫੇਫੜਿਆਂ ‘ਤੇ ਵੀ ਪੈਂਦਾ ਹੈ |
ਵਧ ਰਹੇ ਹਵਾ ਪ੍ਰਦੂਸ਼ਣ ਕਾਰਨ ਜ਼ਹਿਰੀਲੀ ਹਵਾ ਦਾ ਸਿੱਧਾ ਅਸਰ ਲੋਕਾਂ ਦੀ ਸਿਹਤ (Health) ‘ਤੇ ਦਿਖਾਈ ਦੇਣ ਲੱਗਦਾ ਹੈ। ਜਿਸ ਕਾਰਨ ਲਗਾਤਾਰ ਖੰਘ (Cough) ਅਤੇ ਗਲੇ ‘ਚ ਖਰਾਸ਼ ਵਰਗੀਆਂ ਸਮੱਸਿਆਵਾਂ ਬਹੁਤ ਆਮ ਹੋ ਗਈਆਂ ਹਨ।
ਹਾਲਾਂਕਿ ਗਲੇ ਦੀ ਖਰਾਸ਼ ਲਈ ਬਾਜ਼ਾਰ ‘ਚ ਕਈ ਤਰ੍ਹਾਂ ਦੀਆਂ ਦਵਾਈਆਂ ਅਤੇ ਸ਼ਿਰਪ ਮਿਲ ਜਾਂਦੀਆਂ ਹਨ, ਜਿਨ੍ਹਾਂ ਦੀ ਵਰਤੋਂ ਨਾਲ ਤੁਹਾਨੂੰ ਤੁਰੰਤ ਰਾਹਤ ਮਿਲ ਜਾਂਦੀ ਹੈ, ਪਰ ਜੇਕਰ ਤੁਹਾਨੂੰ ਅਰਾਮ ਨਹੀਂ ਮਿਲਦਾ ਦਾ ਡਾਕਟਰ ਦੀ ਸਲਾਹ ਜਰੂਰ ਲੈਣੀ ਚਾਹੀਦੀ ਹੈ |
Read More: ਨੌਜਵਾਨ ਪੀੜ੍ਹੀ ਕਿਉਂ ਹੋ ਰਹੀ ਹੈ Silent Heart Attack ਦਾ ਸ਼ਿਕਾਰ, ਤਰੁੰਤ ਕਰਵਾਓ ਇਹ ਜਾਂਚ
ਜੇਕਰ ਤੁਸੀਂ ਚਾਹੋ ਤਾਂ ਕੁਝ ਘਰੇਲੂ ਨੁਸਖੇ ਕਰਕੇ ਗਲੇ ‘ਚ ਖਰਾਸ਼ ਵਰਗੀਆਂ ਸਮੱਸਿਆਵਾਂ ਤੋਂ ਨਿਜ਼ਾਤ ਪਾ ਸਕਦੇ ਹੋ | ਜੇਕਰ ਤੁਸੀਂਅਜਿਹੇ ਇਲਾਕੇ ‘ਚ ਰਹਿੰਦੇ ਹੋ ਜਿੱਥੇ ਹਵਾ ਪ੍ਰਦੂਸ਼ਣ ਜ਼ਿਆਦਾ ਹੈ, ਤਾਂ ਇਹ ਉਪਾਅ ਕਰਨ ਨਾਲ ਤੁਹਾਨੂੰ ਅਰਾਮ ਮਿਲ ਸਕਦਾ ਹੈ |
ਕੋਸੇ ਪਾਣੀ ਨਾਲ ਗਰਾਰੇ ਕਰਨਾ
ਜੇਕਰ ਤੁਸੀਂ ਗਲੇ ਦੀ ਖਰਾਸ਼ ਤੋਂ ਪਰੇਸ਼ਾਨ ਹੋ ਤਾਂ ਕੋਸੇ ਪਾਣੀ ‘ਚ ਇਕ ਚੁਟਕੀ ਨਮਕ ਮਿਲਾ ਕੇ ਦਿਨ ‘ਚ 2-3 ਵਾਰ ਗਰਾਰੇ ਕਰਨ ਨਾਲ ਅਰਾਮ ਮਿਲ ਸਕਦਾ ਹੈ | ਇਹ ਗਲੇ ਦੀ ਸੋਜ ਅਤੇ ਦਰਦ ਨੂੰ ਘੱਟ ਕਰਨ ‘ਚ ਮਦਦਗਾਰ ਹੈ। ਪਰ ਜੇਕਰ ਜਿਆਦਾ ਦਿੱਕਤ ਹੈ ਤਾਂ ਡਾਕਟਰ ਦੀ ਸਲਾਹ ਜਰੂਰੀ ਲੈਣੀ ਚਾਹੀਦੀ ਹੈ |
ਅਦਰਕ ਅਤੇ ਸ਼ਹਿਦ ਦਾ ਸੇਵਨ
ਗਲੇ ਦੀ ਖਰਾਸ਼ ਤੋਂ ਰਾਹਤ ਪਾਉਣ ਲਈ ਅਦਰਕ ਦੇ ਛੋਟੇ ਟੁਕੜੇ ਨੂੰ ਚਬਾਓ ਜਾਂ ਗਰਮ ਪਾਣੀ ‘ਚ ਉਬਾਲੋ ਅਤੇ ਫਿਰ ਕੋਸੇ ਪਾਣੀ ‘ਚ ਸ਼ਹਿਦ ਮਿਲਾ ਕੇ ਪੀਓ। ਅਦਰਕ ‘ਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਗਲੇ ਦੀ ਖਰਾਸ਼ ਨੂੰ ਘੱਟ ਕਰਨ ‘ਚ ਮੱਦਦ ਕਰਦੇ ਹਨ।
ਹਲਦੀ ਵਾਲਾ ਦੁੱਧ
ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਵਾਲਾ ਦੁੱਧ ਪੀਣ ਨਾਲ ਗਲੇ ਦੀ ਖਰਾਸ਼ ਤੋਂ ਰਾਹਤ ਮਿਲਦੀ ਹੈ। ਹਲਦੀ ‘ਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਅਜਿਹੇ ‘ਚ ਤੁਸੀਂ ਇਸ ਦੀ ਵਰਤੋਂ ਵੀ ਕਰ ਸਕਦੇ ਹੋ। ਕੋਸ਼ਿਸ਼ ਕਰੋ ਇਹ ਹਲਦੀ ਆਰਗੈਨਿਕ ਹੋਵੇ |
ਤੁਲਸੀ ਅਤੇ ਕਾਲੀ ਮਿਰਚ ਦੀ ਚਾਹ
ਜੇਕਰ ਤੁਸੀਂ ਚਾਹ ਪੀਣ ਦੇ ਸੌਕੀਨ ਹੋ ਤਾਂ ਤੁਲਸੀ ਦੇ ਪੱਤਿਆਂ ਨੂੰ ਪਾਣੀ ‘ਚ ਉਬਾਲ ਕੇ ਅਤੇ ਇਸ ‘ਚ ਥੋੜ੍ਹੀ ਕਾਲੀ ਮਿਰਚ ਮਿਲਾ ਲਓ। ਇਸ ਚਾਹ ਦਾ ਸੇਵਨ ਕਰਨ ਨਾਲ ਗਲੇ ਦੀ ਖਰਾਸ਼ ਤੋਂ ਰਾਹਤ ਮਿਲਦੀ ਹੈ।
ਕੋਸਾ ਪਾਣੀ ਪੀਓ
ਜੇਕਰ ਤੁਸੀਂ ਗਲੇ ਦਰਦ ਤੋਂ ਪਰੇਸ਼ਾਨ ਹੋ ਤਾਂ ਦਿਨ ਭਰ ਠੰਡੇ ਪਾਣੀ ਦੀ ਬਜਾਏ ਕੋਸਾ ਪਾਣੀ ਪੀਓ। ਇਸ ਨਾਲ ਗਲੇ ਦੀ ਨਮੀ ਬਣੀ ਰਹਿੰਦੀ ਹੈ ਅਤੇ ਦਰਦ ਤੋਂ ਰਾਹਤ ਮਿਲਦੀ ਹੈ।
ਨੋਟ: ਇਹ ਲੇਖ ਸਹਿਤ ਮਾਹਰਾਂ ਦੇ ਸੁਝਾਅ ਵਾਲੇ ਲੇਖ ਤੋਂ ਲਏ ਗਏ ਹਨ, ਇਸਦਾ ਉਦੇਸ਼ ਪਾਠਕਾਂ ਦੀ ਜਾਣਕਾਰੀ ਵਧਾਉਣਾ ਹੈ | ਇਸ ਬਾਰੇ ਅਸੀਂ ਕਿਸੇ ਤਰ੍ਹਾਂ ਦਾ ਕੋਈ ਦਾਅਵਾ ਨਹੀਂ ਕਰਦੇ ਅਤੇ ਨਾ ਹੀ ਕੋਈ ਜ਼ਿੰਮੇਵਾਰੀ ਲੈਂਦੇ ਹਾਂ | ਉਪਰੋਕਤ ਲੇਖ ‘ਚ ਦੱਸੀ ਗਈ ਬਿਮਾਰੀ ਸੰਬੰਧਿਤ ਜਾਣਕਾਰੀ ਬਾਰੇ ਆਪਣੇ ਡਾਕਟਰ ਨਾਲ ਸਲਾਹ ਜਰੂਰ ਕਰੋ।