6 ਅਕਤੂਬਰ 2024: ਇਕ ਮਹੀਨੇ ਬਾਅਦ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਸ਼ਨੀਵਾਰ ਨੂੰ ਡੋਨਾਲਡ ਟਰੰਪ ਇਕ ਵਾਰ ਫਿਰ ਰੈਲੀ ਲਈ ਪੈਨਸਿਲਵੇਨੀਆ ਦੇ ਬਟਲਰ ਪਹੁੰਚੇ। ਇਹ ਉਹੀ ਥਾਂ ਹੈ ਜਿੱਥੇ 13 ਜੁਲਾਈ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ‘ਤੇ ਜਾਨਲੇਵਾ ਹਮਲਾ ਹੋਇਆ ਸੀ। ਸ਼ਨੀਵਾਰ ਦੀ ਰੈਲੀ ‘ਚ ਟਰੰਪ ਦੇ ਨਾਲ ਟੇਸਲਾ ਦੇ ਮਾਲਕ ਐਲੋਨ ਮਸਕ ਵੀ ਮੌਜੂਦ ਸਨ।
ਬੁਲੇਟਪਰੂਫ ਸਕ੍ਰੀਨ ਦੇ ਪਿੱਛੇ ਖੜ੍ਹੇ ਹੋ ਕੇ, ਟਰੰਪ ਨੇ ਆਪਣਾ ਭਾਸ਼ਣ ਸ਼ੁਰੂ ਕੀਤਾ ਜਿੱਥੇ 13 ਜੁਲਾਈ ਦੇ ਹਮਲੇ ਤੋਂ ਬਾਅਦ ਛੱਡ ਦਿੱਤਾ ਸੀ। ਟਰੰਪ ਨੇ ਕਿਹਾ, “ਅੱਜ ਤੋਂ ਠੀਕ 12 ਹਫ਼ਤੇ ਪਹਿਲਾਂ, ਇਸੇ ਜ਼ਮੀਨ ‘ਤੇ ਇੱਕ ਕਾਤਲ ਨੇ ਮੈਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ। ਉਸ ਦਿਨ ਸਮਾਂ 15 ਸੈਕਿੰਡ ਲਈ ਰੁਕ ਗਿਆ। ਪਰ ਉਹ ਖਲਨਾਇਕ ਆਪਣੇ ਟੀਚੇ ਵਿੱਚ ਕਾਮਯਾਬ ਨਹੀਂ ਹੋਇਆ।