4 ਨਵੰਬਰ 2024: ਤ੍ਰਿਪੁਰਾ (Tripura) ‘ਚ ਪੁਲਿਸ ਨੇ ਪਨਿਸ਼ਗਰ ਨਾਕੇ ‘ਤੇ ਵੱਡੀ ਸਫਲਤਾ ਹਾਸਿਲ ਕਰਦੇ ਇਕ ਕਾਰ ‘ਚੋਂ 3.75 ਕਰੋੜ ਰੁਪਏ ਦੀਆਂ 1 ਲੱਖ 50 ਹਜ਼ਾਰ ਯਾਬਾ ਗੋਲੀਆਂ (ਨਸ਼ੇ) ਬਰਾਮਦ ਕੀਤੀਆਂ ਹਨ। ਦੱਸ ਦੇਈਏ ਕਿ ਉਥੇ ਹੀ ਪੁਲਿਸ ਨੇ ਇਕ ਦੋਸ਼ੀ ਨੂੰ ਵੀ ਗ੍ਰਿਫਤਾਰ ਕੀਤਾ ਹੈ। ਜਿਸ ਖ਼ਿਲਾਫ਼ NDPS ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਥੇ ਹੀ ਸੀਐਮ ਮਾਨਿਕ ਸਾਹਾ (CM Manik Saha) ਨੇ ਪੁਲਿਸ ਦੀ ਇਸ ਕਾਰਵਾਈ ਲਈ ਪੁਲਿਸ ਟੀਮ ਦੀ ਤਾਰੀਫ਼ ਕੀਤੀ ਹੈ।
ਅਗਸਤ 18, 2025 4:53 ਪੂਃ ਦੁਃ