ਚੰਡੀਗੜ੍ਹ, 04 ਦਸੰਬਰ 2024: ਕੇਂਦਰੀ ਸਿਵਲ ਸੇਵਾਵਾਂ ਸੱਭਿਆਚਾਰਕ ਅਤੇ ਬੋਰਡ (Central Civil Services Cultural and Board) ਦੁਆਰਾ ਆਲ ਇੰਡੀਆ ਸਰਵਿਸਿਜ਼ ਬੈਡਮਿੰਟਨ (ਪੁਰਸ਼ ਅਤੇ ਮਹਿਲਾ), ਕ੍ਰਿਕਟ (ਪੁਰਸ਼), ਬਾਸਕਟਬਾਲ (ਪੁਰਸ਼ ਅਤੇ ਮਹਿਲਾ) ਅਤੇ ਕਬੱਡੀ (ਪੁਰਸ਼ ਅਤੇ ਮਹਿਲਾ) ਟੂਰਨਾਮੈਂਟ (Tournament) ਨਵੀਂ ਦਿੱਲੀ ਦੇ ਵੱਖ-ਵੱਖ ਮੈਦਾਨਾਂ ਅਤੇ ਸਟੇਡੀਅਮਾਂ ‘ਚ 3 ਤੋਂ 10 ਜਨਵਰੀ 2025 ਤੱਕ ਕਰਵਾਏ ਜਾਣਗੇ |
ਇਸਦੇ ਨਾਲ ਹੀ ਨਵੀਂ ਦਿੱਲੀ ਵਿਖੇ ਟੇਬਲ ਟੈਨਿਸ (ਪੁਰਸ਼ ਅਤੇ ਮਹਿਲਾ) ਟੂਰਨਾਮੈਂਟ 16 ਤੋਂ 20 ਦਸੰਬਰ 2024 ਤੱਕ ਕਰਵਾਇਆ ਜਾਵੇਗਾ। ਪੰਜਾਬ ਦੀਆਂ ਇਨ੍ਹਾਂ ਸਾਰੀਆਂ ਟੀਮਾਂ ਦੇ ਟਰਾਇਲ 10 ਦਸੰਬਰ ਨੂੰ ਸਵੇਰੇ 11 ਵਜੇ ਹੋਣਗੇ। ਦੋਆਬਾ ਕਾਲਜ ਬੈਡਮਿੰਟਨ ਹਾਲ, ਜਲੰਧਰ ਵਿਖੇ ਬੈਡਮਿੰਟਨ (ਪੁਰਸ਼ ਅਤੇ ਮਹਿਲਾ) ਦੇ ਟਰਾਇਲ, ਪੀ.ਸੀ.ਏ ਸਟੇਡੀਅਮ, ਮੋਹਾਲੀ ਪ੍ਰੈਕਟਿਸ ਗਰਾਊਂਡ ਵਿਖੇ ਕ੍ਰਿਕਟ (ਪੁਰਸ਼) ਦੇ ਟਰਾਇਲ ਹੋਣਗੇ |
ਇਸਦੇ ਨਾਲ ਹੀ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਬਾਸਕਟਬਾਲ (ਪੁਰਸ਼ ਅਤੇ ਮਹਿਲਾ) ਦੇ ਟਰਾਇਲ | ਕਬੱਡੀ (ਪੁਰਸ਼ ਅਤੇ ਮਹਿਲਾ) ਅਤੇ ਟੇਬਲ ਟੈਨਿਸ (ਪੁਰਸ਼ ਅਤੇ ਔਰਤਾਂ) ਦੇ ਟਰਾਇਲ ਪੋਲੋ ਗਰਾਊਂਡ, ਪਟਿਆਲਾ ਵਿਖੇ ਹੋਣਗੇ।
ਖੇਡ ਵਿਭਾਗ ਮੁਤਾਬਕ ਇਨ੍ਹਾਂ ਟਰਾਇਲਾਂ ‘ਚ ਸੁਰੱਖਿਆ ਸੇਵਾਵਾਂ/ਅਰਧ ਸੈਨਿਕ ਸੰਗਠਨਾਂ/ਕੇਂਦਰੀ ਪੁਲਿਸ ਬਲ/ਪੁਲਿਸ/ਆਰਪੀਐਫ/ਸੀਆਈਐਸਐਫ/ਬੀਐਸਐਫ/ਆਈਟੀਬੀਪੀ ਅਤੇ ਐਨਐਸਜੀ ਆਦਿ ਦੇ ਕਰਮਚਾਰੀ, ਖੁਦਮੁਖਤਿਆਰ ਸੰਸਥਾਵਾਂ/ਉਦਯੋਗਾਂ/ਜਨਤਕ ਖੇਤਰ ਦੇ ਬੈਂਕਾਂ ਅਤੇ ਕੇਂਦਰ ਸਰਕਾਰ ਦੇ ਕਰਮਚਾਰੀ, ਠੇਕਾ/ਦਿਹਾੜੀਦਾਰ ਮਜ਼ਦੂਰ, ਦਫਤਰਾਂ ਵਿੱਚ ਅਸਥਾਈ ਤੌਰ ‘ਤੇ ਕੰਮ ਕਰਨ ਵਾਲੇ ਕਰਮਚਾਰੀ, ਅਤੇ ਨਵੇਂ ਭਰਤੀ ਕੀਤੇ ਕਰਮਚਾਰੀ, ਜੋ 6 ਮਹੀਨਿਆਂ ਤੋਂ ਘੱਟ ਸਮੇਂ ਤੋਂ ਨਿਯਮਤ ਸੇਵਾਵਾਂ ‘ਚ ਕੰਮ ਕਰ ਰਹੇ ਹਨ, ਇਨ੍ਹਾਂ ਨੂੰ ਛੱਡ ਕੇ ਬਾਕੀ ਵੱਖ-ਵੱਖ ਵਿਭਾਗ ਹਿੱਸਾ ਲੈਣ ਦੀ ਇਜਾਜ਼ਤ ਹੈ |
ਸਰਕਾਰੀ ਵਿਭਾਗਾਂ ਦੇ ਰੈਗੂਲਰ ਕਰਮਚਾਰੀ ਆਪਣੇ ਵਿਭਾਗਾਂ ਤੋਂ ਐਨਓਸੀ ਪ੍ਰਾਪਤ ਕਰਕੇ ਹੀ ਟੂਰਨਾਮੈਂਟ ‘ਚ ਭਾਗ ਲੈ ਸਕਦੇ ਹਨ। ਟੂਰਨਾਮੈਂਟ ‘ਚ ਆਉਣ-ਜਾਣ, ਰਿਹਾਇਸ਼ ਅਤੇ ਖਾਣ-ਪੀਣ ਦਾ ਖਰਚਾ ਖਿਡਾਰੀਆਂ ਨੂੰ ਖੁਦ ਚੁੱਕਣਾ ਪਵੇਗਾ।