ਚੰਡੀਗੜ੍ਹ, 11 ਜੁਲਾਈ 2024: ਪੰਜਾਬ ‘ਚ ਸਿੱਖਿਆ ਵਿਭਾਗ ਦੇ ਰਿਹਾਇਸ਼ੀ ਖੇਡ ਵਿੰਗਾਂ (Sports Wings) ਦੇ ਟਰਾਇਲ 15 ਤੋਂ 17 ਜੁਲਾਈ 2024 ਤੱਕ ਹੋਣਗੇ | ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡਾਂ ਵਿੰਗਾਂ ‘ਚ ਚੁਣੇ ਖਿਡਾਰੀਆਂ ਨੂੰ ਮੁਫ਼ਤ ਰਿਹਾਇਸ਼, ਪੜ੍ਹਾਈ ਅਤੇ ਰੋਜ਼ਾਨਾ 200 ਰੁਪਏ ਦੀ ਖੁਰਾਕ ਦਿੱਤੀ ਜਾਵੇਗੀ |
ਇਨ੍ਹਾਂ ਖੇਡਾਂ ‘ਚ ਬਾਸਕਟਬਾਲ, ਹਾਕੀ, ਜੂਡੋ, ਫੁੱਟਬਾਲ, ਬਾਕਸਿੰਗ, ਵਾਲੀਵਾਲ, ਕੁਸ਼ਤੀ, ਸ਼ੂਟਿੰਗ, ਤੈਰਾਕੀ, ਵੇਟ ਲਿਫਟਿੰਗ, ਕਬੱਡੀ ਸ਼ਾਮਲ ਹਨ | ਇਨ੍ਹਾਂ ਖੇਡਾਂ ਲਈ ਅੰਡਰ-14, 17 ਅਤੇ 19 ਸਾਲ ਦੇ ਮੁੰਡੇ ਅਤੇ ਕੁੜੀਆਂ ਟਰਾਇਲ ਦੇ ਸਕਦੇ ਹਨ | ਇਹ ਟਰਾਇਲ ਪੰਜਾਬ ਭਰ ਦੇ ਜ਼ਿਲ੍ਹਿਆਂ ਦੇ ਸਕੂਲ ਅਤੇ ਕਾਲਜਾਂ ‘ਚ ਲਏ ਜਾਣਗੇ | ਇਸਦੇ ਨਾਲ ਹੀ ਚੁਣੇ ਗਏ ਖਿਡਾਰੀਆਂ ਨੂੰ ਖੇਡ ਵਿੰਗ (Sports Wings) ‘ਚ ਹੀ ਰਹਿਣਾ ਲਾਜ਼ਮੀ ਹੋਵੇਗਾ |
Read More: Champions Trophy: ਚੈਂਪੀਅਨਸ ਟਰਾਫੀ ਪਾਕਿਸਤਾਨ ਨਹੀਂ ਜਾਵੇਗੀ ਭਾਰਤੀ ਟੀਮ ! ਇਨ੍ਹਾਂ ਦੇਸ਼ਾਂ ‘ਚ ਹੋ ਸਕਦੇ ਨੇ ਮੁਕਾਬਲੇ
ਇਹ ਟਰਾਇਲ 15 ਜੁਲਾਈ ਤੋਂ ਸਵੇਰ 10 ਵਜੇ ਸ਼ੁਰੂ ਹੋਣਗੇ | ਟਰਾਇਲ ਦੇਣ ਲਈ ਉਮੀਦਵਾਰ ਵਿੱਦਿਅਕ ਯੋਗਤਾ ਸਬੰਧੀ ਸਰਟੀਫਿਕੇਟ ਅਤੇ ਚਾਰ-ਚਾਰ ਫੋਟੋਆਂ ਨਾਲ ਆਪਣੇ ਵਾਰਸਾਂ ਨਾਲ ਆਉਣ | ਇਸਦੇ ਨਾਲ ਹੀ ਬਾਹਰਲੇ ਸੂਬੇ ਦੇ ਖਿਡਾਰੀ ਇਨ੍ਹਾਂ ਟਰਾਇਲ ‘ਚ ਹਿੱਸਾ ਨਹੀ ਲੈ ਸਕਣਗੇ |