Trains

ਪੰਜਾਬ ਤੇ ਜੰਮੂ ਦੇ ਸਰਹੱਦੀ ਇਲਾਕਿਆਂ ‘ਚ ਰਾਤ ਨੂੰ ਨਹੀਂ ਚੱਲਣਗੀਆਂ ਟਰੇਨਾਂ

ਚੰਡੀਗੜ੍ਹ , 10 ਮਈ 2025: ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਮੱਦੇਨਜਰ ਰੇਲਵੇ ਨੇ ਇੱਕ ਵੱਡਾ ਫੈਸਲਾ ਲਿਆ ਹੈ। ਰੇਲਵੇ ਨੇ ਪੰਜਾਬ ਅਤੇ ਜੰਮੂ ਦੇ ਸਰਹੱਦੀ ਇਲਾਕਿਆਂ ‘ਚ ਰਾਤ ਨੂੰ ਰੇਲਗੱਡੀਆਂ (Trains) ਨਾ ਚਲਾਉਣ ਦਾ ਫੈਸਲਾ ਕੀਤਾ ਹੈ। ਰੇਲਵੇ ਨੇ ਫੈਸਲਾ ਕੀਤਾ ਹੈ ਕਿ ਰਾਤ ਨੂੰ ਰੇਲਗੱਡੀਆਂ ਪਾ.ਕਿ.ਸ.ਤਾ.ਨ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ’ਚੋਂ ਨਹੀਂ ਲੰਘਣਗੀਆਂ। ਇਹ ਫੈਸਲਾ ਰਾਤ ਨੂੰ ਹੋਣ ਵਾਲੇ ਬਲੈਕਆਊਟ ਕਾਰਨ ਲਿਆ ਗਿਆ ਹੈ। ਜਿਕਰਯੋਗ ਹੈ ਕਿ ਰਾਤ ਨੂੰ ਚੱਲਣ ਵਾਲੀਆਂ ਟ੍ਰੇਨਾਂ ਦਾ ਸਮਾਂ ਦਿਨ ਵੇਲੇ ਮੁੜ ਨਿਰਧਾਰਤ ਕੀਤਾ ਜਾਵੇਗਾ।

ਜਿਕਰਯੋਗ ਹੈ ਕਿ ਦਿਨ ਵੇਲੇ ਚੱਲਣ ਵਾਲੀਆਂ ਰੇਲਗੱਡੀਆਂ (Trains) ਪਹਿਲਾਂ ਵਾਂਗ ਹੀ ਚੱਲਦੀਆਂ ਰਹਿਣਗੀਆਂ ਅਤੇ ਜੋ ਰੇਲਗੱਡੀਆਂ ਰਾਤ ਨੂੰ ਅੰਮ੍ਰਿਤਸਰ ਜਾਂ ਹੋਰ ਸਰਹੱਦੀ ਇਲਾਕਿਆਂ ‘ਚ ਪਹੁੰਚ ਰਹੀਆਂ ਸਨ, ਉਨ੍ਹਾਂ ਨੂੰ ਦਿਨ ਵੇਲੇ ਉੱਥੇ ਪਹੁੰਚਾਇਆ ਜਾਵੇਗਾ। ਰੇਲਵੇ ਦੇ ਇਸ ਫੈਸਲੇ ਨਾਲ 15 ਤੋਂ ਵੱਧ ਰੇਲਗੱਡੀਆਂ ਪ੍ਰਭਾਵਿਤ ਹੋਣਗੀਆਂ। ਇਸ ਦੇ ਨਾਲ ਹੀ, ਯਾਤਰੀਆਂ ਦੀ ਸਹੂਲਤ ਲਈ ਦਿਨ ਵੇਲੇ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ।

Read More: ਰੇਲਵੇ ਨੇ ਜੰਮੂ ਤੋਂ ਦਿੱਲੀ ਲਈ ਤਿੰਨ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ, ਟ੍ਰੇਨ ਕਦੋਂ ਚੱਲੇਗੀ ?

Scroll to Top