Site icon TheUnmute.com

Haryana News: ਤਿੰਨ ਨਵੇਂ ਕਾਨੂੰਨਾਂ ‘ਤੇ IAS ਤੇ HCS ਅਧਿਕਾਰੀਆਂ ਦੇ ਲਈ 20 ਜੂਨ ਨੂੰ ਸਿਖਲਾਈ ਪ੍ਰੋਗਰਾਮ

Haryana

ਚੰਡੀਗੜ੍ਹ, 18 ਜੂਨ 2024: ਹਰਿਆਣਾ ਸਰਕਾਰ (Haryana Government) ਨੇ 1 ਜੁਲਾਈ ਤੋਂ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਦੀ ਦਿਸ਼ਾ ਵਿਚ ਕਦਮ ਵਧਾਉਂਦੇ ਹੋਏ ਆਪਣੇ ਸਾਰੇ ਆਈਏਐਸ ਅਤੇ ਐਚਸੀਐਸ ਅਧਿਕਾਰੀਆਂ ਲਈ ਇਕ ਦਿਨ ਦਾ ਆਨਲਾਈਨ ਸਿਖਲਾਈ ਪ੍ਰੋਗਰਾਮ ਰੱਖਿਆ ਹੈ।

ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਿਖਲਾਈ ਪ੍ਰੋਗਰਾਮ 20 ਜੂਨ, 2024 ਨੂੰ ਲੋਕ ਪ੍ਰਸਾਸ਼ਨ ਸੰਸਥਾਨ (ਹਿਪਾ), ਗੁਰੂਗ੍ਰਾਮ ਵੱਲੋਂ ਕਰਵਾਇਆ ਜਾਵੇਗਾ । ਇਹ ਸਿਖਲਾਈ ਸਾਰੇ ਆਈਏਐਸ ਅਤੇ ਐਚਸੀਐਸ ਧਿਕਾਰੀਆਂ ਲਈ ਜਰੂਰੀ ਹੋਵੇਗੀ।

ਵਰਨਣਯੋਗ ਹੈ ਕਿ ਪੂਰੇ ਦੇਸ਼ ਵਿਚ 1 ਜੁਲਾਈ ਤੋਂ ਤਿੰਨ ਨਵੇਂ ਅਪਰਾਧਿਕ ਕਾਨੂੰਨ ਨਾਂਅ: ਭਾਰਤੀ ਨਿਆਂ ਸੰਹਿਤਾ 2023, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਅਤੇ ਭਾਰਤੀ ਪਰੂਫ ਐਕਟ 2023 ਲਾਗੂ ਹੋ ਰਹੇ ਹਨ। ਹਰਿਆਣਾ (Haryana Government) ਇੰਨ੍ਹਾਂ ਤਿੰਨੋਂ ਕਾਨੂੰਨਾਂ ਨੂੰ ਲਾਗੂ ਕਰਨ ਲਈ ਪੂਰੀ ਤਰ੍ਹਾ ਤਿਆਰ ਹੈ।

Exit mobile version