ਫਾਜ਼ਿਲਕਾ, 12 ਅਪ੍ਰੈਲ 2024: ਜ਼ਿਲ੍ਹਾ ਚੋਣ ਅਫਸਰ—ਕਮ—ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਅਤੇ ਵਧੀਕ ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ ਪੋਪਲੀ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਮਾਸਟਰ ਟੇ੍ਰਨਰਾਂ ਵੱਲੋਂ ਅਸੈਂਬਲੀ ਲੈਵਲ ਮਾਸਟਰ ਟੇ੍ਰਨਰਾਂ ਤੋਂ ਲੈ ਕੇ ਹੇਠਲੇ ਪੱਧਰ ਤੱਕ ਦੇ ਚੋਣ ਅਮਲੇ ਨੂੰ ਈ.ਵੀ.ਐਮ. ਤੇ ਵੀ.ਵੀ.ਪੈਟ ਦੀ ਵਰਤੋਂ (Election process) ਸਬੰਧੀ ਸਿਖਲਾਈ ਮੁਹੱਈਆ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ (Election process) ਦੌਰਾਨ ਚੋਣਾਂ ਨਾਲ ਸਬੰਧਤ ਕਿਸੇ ਵੀ ਅਧਿਕਾਰੀ/ਕਰਮਚਾਰੀ ਨੂੰ ਕੋਈ ਵੀ ਦਿੱਕਤ ਪੇਸ਼ ਨਾ ਆਵੇ, ਇਸ ਲਈ ਈ.ਵੀ.ਐਮ. ਮਸ਼ੀਨ ਦੇ ਮੁਕੰਮਲ ਪ੍ਰੋਸੈਸ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਚੋਣ ਪ੍ਰਕਿਰਿਆ ਦੌਰਾਨ ਕਿਸੇ ਕਿਸਮ ਦੀ ਕੋਈ ਅਣਗਹਿਲੀ ਨਾ ਹੋਵੇ, ਇਸ ਲਈ ਉਚ ਅਧਿਕਾਰੀਆਂ ਤੋਂ ਲੈ ਕੇ ਹੇਠਲੇ ਸਟਾਫ ਨੂੰ ਆਪਣੀ ਚੋਣ ਡਿਉਟੀ ਨੂੰ ਲੈ ਕੇ ਕੋਈ ਦੁਵਿਧਾ ਨਾ ਹੋਵੇ, ਇਸ ਲਈ ਸਿਖਲਾਈ ਲਾਜਮੀ ਹੈ।
ਉਨ੍ਹਾਂ ਕਿਹਾ ਕਿ ਇਸੇ ਲੜੀ ਤਹਿਤ ਜ਼ਿਲ੍ਹਾ ਪੱਧਰੀ ਮਾਸਟਰ ਟੇ੍ਰਨਰ ਸੰਦੀਪ ਅਨੇਜਾ ਤੇ ਵਿਨੋਦ ਕੁਮਾਰ ਵੱਲੋਂ ਸੈਕਟਰ ਸੁਪਰਵਾਈਜਰਾਂ ਨੂੰ ਈ.ਵੀ.ਐਮ., ਵੀ.ਵੀ.ਪੈਟ, ਬੈਲਟ ਯੁਨਿਟ ਤੇ ਕੰਟਰੋਲ ਯੁਨਿਟ ਦਾ ਕੀ ਕੰਮ ਹੈ ਤੇ ਕਿਹੜੀ—ਕਿਹੜੀ ਯੁਨਿਟ ਕਿਵੇਂ—ਕਿਵੇਂ ਕੰਮ ਕਰਦੀ ਹੈ। ਇਸ ਤੋਂ ਇਲਾਵਾ ਪੋਲਿੰਗ ਅਫਸਰ ਤੇ ਪ੍ਰੋਜਾਈਡਿੰਗ ਅਫਸਰ ਦਾ ਕੀ ਕੰਮ ਹੋਵੇਗਾ, ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਤੋਂ ਇਲਾਵਾ ਉਨ੍ਹਾਂ ਹਾਜਰੀਨ ਨੂੰ ਚੋਣਾਂ ਦੇ ਇਸ ਲੋਕਤਾਂਤਰਿਕ ਤਿਉਹਾਰ ਵਿਚ ਜਿਥੇ ਖੁਦ ਵਧ ਚੜ ਕੇ ਭਾਗੀਦਾਰੀ ਯਕੀਨੀ ਬਣਾਉਣ ਲਈ ਕਿਹਾ, ਉਥੇ ਉਨ੍ਹਾਂ ਵੋਟਾਂ ਦੀ ਪ੍ਰਤੀਸ਼ਤਾ ਨੂੰ ਵੱਧ ਤੋਂ ਵੱਧ ਯਕੀਨੀ ਬਣਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਹਰੇਕ ਨਾਗਰਿਕ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਉਹ ਬਿਨਾਂ ਕਿਸੇ ਡਰ, ਭੈਅ, ਦਬਾਅ ਅਤੇ ਆਪਣੀ ਮਰਜੀ ਨਾਲ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਤਾਂ ਜ਼ੋ ਅਸੀਂ ਮਰਜੀ ਦੀ ਸਰਕਾਰ ਚੁਣੀਏ ਜ਼ੋ ਸਾਡੇ ਦੇਸ਼ ਦਾ ਵਿਕਾਸ ਕਰ ਸਕੇ।
ਪੋਲ ਐਕਟੀਵਿਟੀ ਮੈਨੇਜਮੈਂਟ ਸਿਸਟਮ ਦੀ ਦਿੱਤੀ ਸਿਖਲਾਈ
ਉਨ੍ਹਾਂ ਦੱਸਿਆ ਕਿ ਲੋਕ ਸਭਾ ਚੋਣਾਂ 2024 ਲਈ ਪੋਲ ਐਕਟੀਵਿਟੀ ਮੈਨੇਜਮੈਂਟ ਸਿਸਟਮ (ਪੀ.ਏ.ਐਮ.ਐਸ.) ਦੀ ਸ਼ੁਰੂਆਤ ਹੋਣ ਮਗਰੋਂ ਸੈਕਟਰ ਸੁਪਰਵਾਈਸਰਾਂ ਨੂੰ ਸਿਖਲਾਈ ਦਿੱਤੀ ਗਈ | ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਦੌਰਾਨ ਪਾਰਦਰਸ਼ਤਾ ਨੂੰ ਹੋਰ ਯਕੀਨੀ ਬਣਾਉਂਦਿਆਂ ਚੋਣਾਂ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਦੇ ਪ੍ਰਬੰਧਨ ਵਿੱਚ ਇਹ ਸਿਸਟਮ ਅਹਿਮ ਭੂਮਿਕਾ ਨਿਭਾਏਗਾ|
ਇਹ ਮੋਬਾਈਲ ਐਪਲੀਕੈਸ਼ਨ ਵੱਖ-ਵੱਖ ਚੋਣ ਪ੍ਰੋਗਰਾਮਾਂ ਜਿਵੇਂ ਕਿ ਪੋਲ ਪਾਰਟੀਆਂ ਦੀਆਂ ਗਤੀਵਿਧੀਆਂ, ਮੰਕ ਪੇਲ, ਵੋਟਿੰਗ ਪ੍ਰਕਿਰਿਆ ਸ਼ੁਰੂ ਤੇ ਬੰਦ ਹੋਣ, ਜਮ੍ਹਾਂ ਕਰਵਾਈ ਗਈ ਸਮੱਗਰੀ ਆਦਿ ਦੀ ਨਿਗਰਾਨੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ । ਇਸ ਪੀ ਏ ਐਮ ਐਸ ਦੀ ਸਿਖਲਾਈ ਡੀ ਆਈ ਓ ਅਨਿਲ ਪਲਟਾ ਵੱਲੋ ਸੈਕਟਰ ਸੁਪਰਵਾਈਸਰਾਂ ਨੂੰ ਦਿੱਤੀ ਗਈ |
ਇਸ ਮੌਕੇ ਈ ਗਵਰਨੈਂਸ ਤੋਂ ਮਨੀਸ਼ ਠੁਕਰਾਲ, ਚੋਣ ਦਫਤਰ ਤੋਂ ਨਵਜੋਤ ਸਿੰਘ ਤੇ ਰਵੀ ਕਾਂਤ ਕਾਨੂੰਗੋ ਤੋਂ ਇਲਾਵਾ ਹੋਰ ਸਟਾਫ ਮੌਜੂਦ ਸੀ।