ਸ੍ਰੀ ਮੁਕਤਸਰ ਸਾਹਿਬ, 13 ਫਰਵਰੀ 2024: ਅਗਾਮੀ ਲੋਕ ਸਭਾ ਚੋਣਾਂ 2024 (Lok Sabha Elections 2024) ਦੇ ਮੱਦੇਨਜ਼ਰ ਪੋਲਿੰਗ ਸਟਾਫ ਦਾ ਡਾਟਾ ਇਕੱਤਰ ਕਰਨ ਲਈ ਗੁਰਜਿੰਦਰ ਸਿੰਘ ਡੀ.ਆਈ.ਓ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਵਿੱਚ ਨੈਕਸ਼ਟ ਜਨਰੇਸ਼ਨ ਡਾਈਸ ਸਾਫਟਵੇਅਰ ਦੀ ਟਰੇਨਿੰਗ ਦਫਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਿਖੇ ਵੱਖ-ਵੱਖ ਵਿਭਾਗਾਂ ਦੇ ਨੋਡਲ ਅਫਸਰਾਂ ਨੂੰ ਦਿੱਤੀ ਗਈ।
ਟਰੇਨਿੰਗ (Lok Sabha Elections 2024) ਦੌਰਾਨ ਦੱਸਿਆ ਕਿ ਉਹ ਆਪਣੇ-ਆਪਣੇ ਵਿਭਾਗ ਵਿੱਚ ਤਾਇਨਾਤ ਏ-ਸ੍ਰੇਣੀ, ਬੀ-ਸ੍ਰੇਣੀ ਅਤੇ ਸੀ ਸ੍ਰੇਣੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਡਾਟਾ ਪੂਰੀ ਸਾਵਧਾਨੀ ਨਾਲ ਦਰਜ ਕਰਨ ਅਤੇ ਡੀ ਕਲਾਸ ਕਰਮਚਾਰੀਆਂ ਸਬੰਧੀ ਸੂਚਨਾਂ ਦਸਤੀ ਆਈ.ਆਈ.ਸੀ. ਦਫਤਰ ਵਿਖੇ ਜਮ੍ਹਾਂ ਕਰਵਾਈ ਜਾਵੇ ਤਾਂ ਜੋ ਲੋਕ ਸਭਾ ਚੋਣਾ ਦਾ ਕੰਮ ਸਫਲਤਾ ਪੂਰਵਕ ਨੇਪਰੇ ਚਾੜਿਆ ਜਾ ਸਕੇ।