ਚੰਡੀਗੜ੍ਹ, 18 ਮਾਰਚ 2023: ਮੱਧ ਪ੍ਰਦੇਸ਼ ਦੇ ਨਕਸਲ ਪ੍ਰਭਾਵਿਤ ਇਲਾਕੇ ਬਾਲਾਘਾਟ ‘ਚ ਟਰੇਨੀ ਜਹਾਜ਼ ਕਰੈਸ਼ (Trainee Plane Crash)ਹੋਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ ।ਇਸ ਹਾਦਸੇ ਵਿੱਚ ਮਹਿਲਾ ਪਾਇਲਟ ਅਤੇ ਇੰਸਟ੍ਰਕਟਰ ਜ਼ਿੰਦਾ ਸੜ ਗਏ ਹਨ । ਪਾਇਲਟ ਦਾ ਨਾਂ ਰੁਖਸ਼ੰਕਾ ਅਤੇ ਇੰਸਟ੍ਰਕਟਰ ਦਾ ਨਾਂ ਮੋਹਿਤ ਦੱਸਿਆ ਜਾ ਰਿਹਾ ਹੈ। ਗੌਂਦੀਆਂ ਏਟੀਸੀ ਦੇ ਏਜੀਐਮ ਕਮਲੇਸ਼ ਮੇਸ਼ਰਾਮ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ।
ਪਾਇਲਟਾਂ ਨੂੰ ਮਹਾਰਾਸ਼ਟਰ ਦੇ ਬਿਰਸੀ ਵਿਖੇ ਸਿਖਲਾਈ ਦਿੱਤੀ ਜਾਂਦੀ ਹੈ। ਉਥੋਂ ਸਿਖਿਆਰਥੀ ਜਹਾਜ਼ ਨੇ ਦੁਪਹਿਰ 2 ਵਜੇ ਉਡਾਣ ਭਰੀ। ਢਾਈ ਘੰਟੇ ਬਾਅਦ ਕਰੀਬ 3:45 ਵਜੇ ਉਸ ਦੀ ਆਖਰੀ ਲੋਕੇਸ਼ਨ ਮਿਲੀ। ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ |
ਇਹ ਘਟਨਾ ਕਿਰਨਾਪੁਰ ਨੇੜੇ ਭੱਕੂ ਟੋਲਾ ਦੇ ਜੰਗਲ ਵਿੱਚ ਵਾਪਰੀ ਹੈ । ਇਹ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 40 ਕਿਲੋਮੀਟਰ ਦੂਰ ਹੈ। ਬਾਲਾਘਾਟ ਦੇ ਪੁਲਸ ਸੁਪਰਡੈਂਟ ਸਮੀਰ ਸੌਰਭ ਨੇ ਦੱਸਿਆ ਕਿ ਟਰੇਨੀ ਜਹਾਜ਼ ‘ਚ ਇਕ ਇੰਸਟ੍ਰਕਟਰ ਅਤੇ ਇਕ ਮਹਿਲਾ ਟਰੇਨੀ ਪਾਇਲਟ ਸੀ।