ਚੰਡੀਗੜ੍ਹ, 30 ਜੁਲਾਈ 2024: ਝਾਰਖੰਡ ਦੇ ਜਮਸ਼ੇਦਪੁਰ (Jharkhand) ‘ਚ ਅੱਜ ਚੜ੍ਹਦੀ ਸਵੇਰ ਕਰੀਬ 4 ਵਜੇ ਇੱਕ ਰੇਲ ਹਾਦਸਾ ਵਾਪਰਿਆ ਹੈ | ਜਮਸ਼ੇਦਪੁਰ ‘ਚ ਮੁੰਬਈ-ਹਾਵੜਾ ਮੇਲ (12810) ਦੇ 18 ਡੱਬੇ ਪਟੜੀ ਤੋਂ ਉਤਰ ਗਏ । ਇੱਕ ਮਾਲ ਗੱਡੀ ਪਹਿਲਾਂ ਹੀ ਟਰੈਕ ਦੇ ਕੋਲ ਡਿਰੇਲ ਸੀ | ਮੁੰਬਈ-ਹਾਵੜਾ ਮੇਲ (Mumbai-Howrah mail train) ਇਕ ਮਾਲ ਗੱਡੀ ਦੇ ਡੱਬੇ ਨਾਲ ਟਕਰਾ ਗਈ | ਇਸ ਹਾਦਸੇ ‘ਚ 3 ਜਣਿਆਂ ਦੀ ਮੌਤ ਖ਼ਬਰ ਹੈ, ਜਦਕਿ 20 ਤੋਂ ਵੱਧ ਜਣੇ ਜ਼ਖਮੀ ਦੱਸੇ ਜਾ ਰਹੇ ਹਨ। ਸੋਮਵਾਰ ਰਾਤ ਹਾਵੜਾ ਤੋਂ ਰਵਾਨਾ ਹੋਈ ਇਹ ਟਰੇਨ ਮੰਗਲਵਾਰ ਤੜਕੇ ਹਾਦਸੇ ਦਾ ਸ਼ਿਕਾਰ ਹੋ ਗਈ। ਚੱਕਰਧਰਪੁਰ ਰੇਲਵੇ ਡਿਵੀਜ਼ਨ ਦੇ ਪੀਆਰਓ ਨੇ ਦੱਸਿਆ ਕਿ ਯਾਤਰੀਆਂ ਨੂੰ ਭੇਜਣ ਲਈ ਰੇਲਗੱਡੀ ਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਫਰਵਰੀ 22, 2025 11:08 ਬਾਃ ਦੁਃ