ਚੰਡੀਗੜ੍ਹ , 11 ਅਗਸਤ 2021 : ਆਏ ਦਿਨੀਂ ਵਿਦੇਸ਼ਾਂ ਤੋਂ ਦੁੱਖਦ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ | ਪੰਜਾਬੀ ਆਪਣੀ ਰੋਜ਼ੀ-ਰੋਟੀ ਦੇ ਲਈ ਵਿਦੇਸ਼ਾਂ ਦਾ ਰਾਹ ਚੁਣ ਲੈਂਦੇ ਹਨ ਪਰ ਉੱਥੇ ਜਾ ਕੇ ਵਾਪਸ ਮੁੜਨਾ ਕਿ ਨਹੀਂ ਇਹ ਕਿਸੇ ਨੂੰ ਪਤਾ ਨਹੀਂ ਹੁੰਦਾ | ਅਜਿਹੀ ਹੀ ਦੁੱਖਦ ਖ਼ਬਰ ਹੈ ਇਟਲੀ ਤੋਂ ਜਿੱਥੇ ਆਪਣਾ ਭਵਿੱਖ ਚਮਕਾਉਣ ਗਏ ਬਲਜੀਤ ਸਿੰਘ ਨੂੰ ਨਹੀਂ ਸੀ ਪਤਾ ਕਿ ਉਸਨੇ ਕਦੇ ਮੁੜ ਘਰ ਨਹੀਂ ਆਉਣਾ |
ਜ਼ਿਕਰਯੋਗ ਹੈ ਕਿ ਬਲਜੀਤ ਸਿੰਘ ਦੀ ਕੰਮ ਕਰਦਿਆਂ ਛੱਤ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ | ਬਲਜੀਤ ਸਿੰਘ ਦੇ ਚਾਚਾ ਜੀ ਨੇ ਦੱਸਿਆ ਕਿ ਰੋਜ਼ਾਨਾ ਦੀ ਤਰਾਂ ਬਲਜੀਤ ਸਿੰਘ ਕੰਮ ਤੇ ਗਿਆ ਸੀ ਜਿਸ ਦੌਰਾਨ 8 ਮੀਟਰ ਦੀ ਉਚਾਈ ਤੋਂ ਹੇਠਾਂ ਡਿੱਗਣ ਕਾਰਨ ਉਸਦੀ ਮੌਤ ਹੋ ਗਈ |ਬਲਜੀਤ ਸਿੰਘ ਪੰਜਾਬ ਤੋਂ ਜਲੰਧਰ ਦੇ ਪਿੰਡ ਪੂਨੀਆ ਦਾ ਰਹਿਣ ਵਾਲਾ ਸੀ | ਜੋ ਇਸ ਦੁਨੀਆਂ ਤੋਂ ਹਮੇਸ਼ਾਂ ਚਲਾ ਗਿਆ ਜਿਸਦੇ ਪਿੱਛੇ 2 ਬੱਚੇ ਤੇ ਪਤਨੀ ਰਹਿ ਗਏ |