ਫੁੱਲ ਡਰੈੱਸ ਰਿਹਰਸਲ ਦੌਰਾਨ ਚੰਡੀਗੜ੍ਹ ‘ਚ ਕਈ ਮੁੱਖ ਸੜਕਾਂ ‘ਤੇ ਆਵਾਜਾਈ ਪ੍ਰਭਾਵਿਤ, ਜਾਣੋ

13 ਅਗਸਤ 2025 : ਆਜ਼ਾਦੀ ਦਿਵਸ ਲਈ ਬੁੱਧਵਾਰ ਨੂੰ ਸੈਕਟਰ 17 ਪਰੇਡ ਗਰਾਊਂਡ ਵਿਖੇ ਫੁੱਲ ਡਰੈੱਸ ਰਿਹਰਸਲ (full dress rehearsal) ਕੀਤੀ ਜਾਵੇਗੀ। ਇਸ ਦੌਰਾਨ ਸਵੇਰੇ 8:30 ਵਜੇ ਤੋਂ 9:15 ਵਜੇ ਤੱਕ ਆਵਾਜਾਈ ਨੂੰ ਮੋੜਿਆ ਜਾਵੇਗਾ।

ਇਸ ਦੇ ਨਾਲ ਹੀ ਫੁੱਲ ਡਰੈੱਸ ਰਿਹਰਸਲ (full dress rehearsal) ਦੌਰਾਨ ਕਈ ਮੁੱਖ ਸੜਕਾਂ ‘ਤੇ ਆਵਾਜਾਈ ਪ੍ਰਭਾਵਿਤ ਹੋਵੇਗੀ। ਇਸ ਦੌਰਾਨ, ਪੰਜਾਬ ਰਾਜ ਭਵਨ ਤੋਂ ਹੀਰਾ ਸਿੰਘ ਚੌਕ 4/5-8/9 ਚੌਕ, ਸੈਕਟਰ-3/4-9/10 ਚੌਕ, ਸੈਕਟਰ-1/3/4 ਚੌਕ ਵਾਇਆ ਵਾਰ ਮੈਮੋਰੀਅਲ, ਬੋਗਨਵਿਲੀਆ ਗਾਰਡਨ, ਸੈਕਟਰ-3 ਤੱਕ ਆਵਾਜਾਈ ਨੂੰ ਕੰਟਰੋਲ ਕੀਤਾ ਜਾਵੇਗਾ।

ਇਸ ਤੋਂ ਇਲਾਵਾ, ਵਾਰ ਮੈਮੋਰੀਅਲ, ਬੋਗਨਵਿਲੀਆ ਗਾਰਡਨ, ਸੈਕਟਰ-3 ਤੋਂ ਓਲਡ ਬੈਰੀਕੇਡ ਚੌਕ, ਮਟਕਾ ਚੌਕ, ਸੈਕਟਰ-16/17 ਲਾਈਟ ਪੁਆਇੰਟ, ਲਾਇਨਜ਼ ਲਾਈਟ ਪੁਆਇੰਟ ਵਾਇਆ ਪਰੇਡ ਗਰਾਊਂਡ, ਸੈਕਟਰ-17 ਤੱਕ ਵਾਹਨਾਂ ਦੀ ਆਵਾਜਾਈ ‘ਤੇ ਪਾਬੰਦੀ ਰਹੇਗੀ। ਟ੍ਰੈਫਿਕ ਪੁਲਿਸ ਨੇ ਵਿਕਲਪਿਕ ਰੂਟਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਅਸੁਵਿਧਾ ਤੋਂ ਬਚਣ ਲਈ ਪਹਿਲਾਂ ਤੋਂ ਯਾਤਰਾ ਦੀ ਯੋਜਨਾ ਬਣਾਓ।

Read More: ਕਿਸਾਨਾਂ ਵੱਲੋਂ ਪੱਕੇ ਮੋਰਚੇ ਦੇ ਐਲਾਨ ਤੋਂ ਬਾਅਦ ਚੰਡੀਗੜ੍ਹ ਦੀਆਂ ਸਰਹੱਦਾਂ ਸੀਲ

Scroll to Top