ਭਾਰਤ ਵਿੱਚ ਕੋਵਿਡ -19 ਟੀਕੇ ਦੀ ਕੁੱਲ ਖਪਤ 56 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ

ਕੋਵਿਡ -19 ਟੀਕੇ ਦੀ ਕਵਰੇਜ ਨੇ ਕੱਲ੍ਹ 56 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਅੱਜ ਸਵੇਰੇ 7 ਵਜੇ ਤੱਕ ਆਰਜ਼ੀ ਰਿਪੋਰਟ ਦੇ ਅਨੁਸਾਰ, ਟੀਕੇ ਦੀਆਂ ਕੁੱਲ 56,06,52,030 ਖੁਰਾਕਾਂ 62,67,149 ਸੈਸ਼ਨਾਂ ਰਾਹੀਂ ਦਿੱਤੀਆਂ ਗਈਆਂ ਸਨ। ਪਿਛਲੇ 24 ਘੰਟਿਆਂ ਵਿੱਚ 55,05,075 ਖੁਰਾਕਾਂ ਦਿੱਤੀਆਂ ਗਈਆਂ ਸਨ |

ਸਾਰਿਆਂ ਲਈ ਕੋਵਿਡ -19 ਟੀਕਾਕਰਣ ਦਾ ਨਵਾਂ ਅਧਿਆਇ 21 ਜੂਨ, 2021 ਨੂੰ ਸ਼ੁਰੂ ਹੋਇਆ। ਕੇਂਦਰ ਸਰਕਾਰ ਦੇਸ਼ ਭਰ ਵਿੱਚ ਕੋਵਿਡ -19 ਟੀਕਾਕਰਣ ਦੀ ਕਵਰੇਜ ਵਧਾਉਣ ਅਤੇ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਵਚਨਬੱਧ ਹੈ।

ਭਾਰਤ ਵਿੱਚ ਰਿਕਵਰੀ ਰੇਟ 97.52 ਫੀਸਦੀ ਹੈ। ਇਹ ਮਾਰਚ 2020 ਤੋਂ ਬਾਅਦ ਸਭ ਤੋਂ ਵੱਧ ਹੈ।

ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਸੰਕਰਮਿਤ ਲੋਕਾਂ ਵਿੱਚੋਂ, 3,14,85,923 ਲੋਕ ਪਹਿਲਾਂ ਹੀ ਕੋਵਿਡ -19 ਤੋਂ ਠੀਕ ਹੋ ਚੁੱਕੇ ਹਨ, ਅਤੇ ਪਿਛਲੇ 24 ਘੰਟਿਆਂ ਵਿੱਚ 37,169 ਮਰੀਜ਼ ਠੀਕ ਹੋ ਗਏ ਹਨ।

ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ ਕੁੱਲ 35,178 ਰੋਜ਼ਾਨਾ ਨਵੇਂ ਮਾਮਲੇ ਸਾਹਮਣੇ ਆਏ ਹਨ।

ਲਗਾਤਾਰ 52 ਦਿਨਾਂ ਤੋਂ, ਰੋਜ਼ਾਨਾ 50 ਹਜ਼ਾਰ ਤੋਂ ਘੱਟ ਮਾਮਲੇ ਆ ਰਹੇ ਹਨ | ਇਹ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਾਂਝੇ ਅਤੇ ਨਿਰੰਤਰ ਯਤਨਾਂ ਦਾ ਨਤੀਜਾ ਹੈ।

ਭਾਰਤ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 3,67,415 ਦਰਜ ਕੀਤੀ ਗਈ ਹੈ, ਜੋ 148 ਦਿਨਾਂ ਵਿੱਚ ਸਭ ਤੋਂ ਘੱਟ ਹੈ। ਐਕਟਿਵ ਕੇਸ ਹੁਣ ਦੇਸ਼ ਦੇ ਕੁੱਲ ਸਕਾਰਾਤਮਕ ਮਾਮਲਿਆਂ ਦਾ 1.14 ਪ੍ਰਤੀਸ਼ਤ ਬਣਦੇ ਹਨ, ਜੋ ਕਿ ਮਾਰਚ 2020 ਤੋਂ ਬਾਅਦ ਦੇਸ਼ ਵਿੱਚ ਕੁੱਲ ਸਕਾਰਾਤਮਕ ਮਾਮਲਿਆਂ ਵਿੱਚ ਸਭ ਤੋਂ ਘੱਟ ਹੈ।

ਦੇਸ਼ ਵਿੱਚ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ, ਜਿਸਦੇ ਸਬੰਧ ਵਿੱਚ ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੁੱਲ 17,97,559 ਟੈਸਟ ਕੀਤੇ ਗਏ। ਅਸਲ ਵਿੱਚ, ਭਾਰਤ ਨੇ ਹੁਣ ਤੱਕ 49.84 ਕਰੋੜ (49,84,27,083) ਤੋਂ ਵੱਧ ਟੈਸਟ ਕਰਵਾਏ ਹਨ |

ਇੱਕ ਪਾਸੇ ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਿੱਚ ਵਾਧਾ ਕੀਤਾ ਗਿਆ, ਦੂਜੇ ਪਾਸੇ ਹਫਤਾਵਾਰੀ ਸਕਾਰਾਤਮਕਤਾ ਦਰ ਇਸ ਵੇਲੇ 1.95 ਪ੍ਰਤੀਸ਼ਤ ਹੈ, ਜੋ ਪਿਛਲੇ 54 ਦਿਨਾਂ ਵਿੱਚ ਤਿੰਨ ਪ੍ਰਤੀਸ਼ਤ ਤੋਂ ਹੇਠਾਂ ਰਹਿ ਗਈ ਹੈ | ਰੋਜ਼ਾਨਾ ਸਕਾਰਾਤਮਕਤਾ ਦਰ ਵੀ 1.96 ਪ੍ਰਤੀਸ਼ਤ ਰਹੀ, ਜੋ ਪਿਛਲੇ 23 ਦਿਨਾਂ ਤੋਂ ਤਿੰਨ ਪ੍ਰਤੀਸ਼ਤ ਤੋਂ ਘੱਟ ਅਤੇ ਲਗਾਤਾਰ 72 ਦਿਨਾਂ ਲਈ ਪੰਜ ਪ੍ਰਤੀਸ਼ਤ ਤੋਂ ਘੱਟ ਰਹੀ ਹੈ |

Scroll to Top