July 7, 2024 2:42 am
Punjab

Punjab: ਸਭ ਤੋਂ ਵੱਧ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇਣ ਵਾਲੇ ਦੇਸ਼ ਦੇ ਚੋਟੀ ਦੇ 10 ਜ਼ਿਲ੍ਹਿਆਂ ‘ਚ ਪੰਜਾਬ ਦੇ 9 ਜ਼ਿਲ੍ਹੇ ਸ਼ਾਮਲ: ਜੌੜਾਮਾਜਰਾ

ਚੰਡੀਗੜ੍ਹ, 2 ਜੁਲਾਈ 2024: ਪੰਜਾਬ (Punjab) ਦੇ ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ (AIF) ਸਕੀਮ ਤਹਿਤ ਪੰਜਾਬ ਸਭ ਤੋਂ ਵੱਧ ਪ੍ਰਵਾਨ ਕੀਤੇ ਪ੍ਰਾਜੈਕਟਾਂ ਨਾਲ ਕਈ ਮਹੀਨਿਆਂ ਤੋਂ ਭਾਰਤ ਦੇ ਪਹਿਲੇ ਨੰਬਰ ‘ਤੇ ਬਰਕਰਾਰ ਹੈ |

ਜੌੜਾਮਾਜਰਾ ਨੇ ਕਿਹਾ ਕਿ ਦੇਸ਼ ‘ਚ ਸਭ ਤੋਂ ਵੱਧ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇਣ ਦੇ ਮਾਮਲੇ ‘ਚ ਚੋਟੀ ਦੇ 10 ‘ਚੋਂ 9 ਜ਼ਿਲ੍ਹੇ ਪੰਜਾਬ (Punjab) ਦੇ ਹਨ, ਜਿਨ੍ਹਾਂ ‘ਚ ਕਿਸਾਨਾਂ ਦੀ ਭਲਾਈ ਲਈ 14199 ਮਹੱਤਵਪੂਰਨ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ | ਇਨ੍ਹਾਂ ਜਿਲ੍ਹਿਆਂ ‘ਚ ਬਠਿੰਡਾ ‘ਚ 1575 ਪ੍ਰਾਜੈਕਟ, ਲੁਧਿਆਣਾ ‘ਚ 1464 ਪ੍ਰਾਜੈਕਟ, ਪਟਿਆਲਾ ‘ਚ 1440 ਪ੍ਰਾਜੈਕਟ, ਸੰਗਰੂਰ ‘ਚ 1439 ਪ੍ਰਾਜੈਕਟ, ਫਾਜ਼ਿਲਕਾ ‘ਚ 1367 ਪ੍ਰਾਜੈਕਟ, ਸ੍ਰੀ ਮੁਕਤਸਰ ਸਾਹਿਬ ‘ਚ 1100 ਪ੍ਰਾਜੈਕਟ, ਫ਼ਿਰੋਜ਼ਪੁਰ ‘ਚ 758 ਪ੍ਰਾਜੈਕਟ, ਮਾਨਸਾ ‘ਚ 723 ਪ੍ਰਾਜੈਕਟ ਅਤੇ ਮੋਗਾ ‘ਚ 681 ਪ੍ਰਾਜੈਕਟ ਸ਼ਾਮਲ ਹੈ ਅਤੇ ਇੱਕ ਮਹਾਰਾਸ਼ਟਰ ਦਾ ਸੰਭਾਜੀਨਗਰ ‘ਚ 1828 ਪ੍ਰਾਜੈਕਟ ਮਨਜ਼ੂਰ ਕੀਤੇ ਗਏ ਹਨ |

ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਲਈ 14199 ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ | ਏ.ਆਈ.ਐਫ. ਸਕੀਮ ਤਹਿਤ ਵਾਢੀ ਉਪਰੰਤ ਪ੍ਰਬੰਧਨ ਨੂੰ ਲੈ ਕੇ ਵੱਖ-ਵੱਖ ਗਤੀਵਿਧੀਆਂ ‘ਚ ਸਹਾਇਤਾ ਕੀਤੀ ਜਾਂਦੀ ਹੈ | ਇਸਦੇ ਨਾਲ ਹੀ ਕਿਸਾਨਾਂ ਨਾਲ ਤਾਲਮੇਲ ਲਈ 90560-92906 ਉੱਕ ਵੱਟਸਐਪ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ |