ਚੰਨ ਗ੍ਰਹਿਣ

ਭਲਕੇ ਲੱਗੇਗਾ ਇਸ ਸਾਲ ਦਾ ਆਖਰੀ ਚੰਨ ਗ੍ਰਹਿਣ, ਭਾਰਤ ‘ਚ ਦੇਵੇਗਾ ਦਿਖਾਈ

ਚੰਡੀਗੜ੍ਹ, 27 ਅਕਤੂਬਰ 2023: ਚੰਨ ਗ੍ਰਹਿਣ ਅਸ਼ਵਿਨ ਸ਼ੁਕਲ ਪਕਸ ਦੀ ਪੂਰਨਮਾਸ਼ੀ ਵਾਲੇ ਦਿਨ 28 ਅਕਤੂਬਰ ਨੂੰ ਲੱਗ ਰਿਹਾ ਹੈ। ਪੰਡਿਤ ਵਿਪਨ ਕੁਮਾਰ ਝਾਅ ਨੇ ਦੱਸਿਆ ਕਿ ਅਸ਼ਵਿਨ ਸ਼ੁਕਲ ਪੂਰਨਿਮਾ ਵਾਲੇ ਦਿਨ ਸ਼ਨੀਵਾਰ ਨੂੰ ਭਾਰਤ ਵਿੱਚ ਚੰਦਰ ਗ੍ਰਹਿਣ ਨਜ਼ਰ ਆਵੇਗਾ। ਇਹ ਇਸ ਸਾਲ ਦਾ ਆਖਰੀ ਚੰਨ ਗ੍ਰਹਿਣ ਹੈ | ਭਾਰਤੀ ਮਿਆਰੀ ਸਮੇਂ ਦੇ ਅਨੁਸਾਰ ਗ੍ਰਹਿਣ ਦੀ ਛੋਹ ਦੁਪਹਿਰ 1.05 ਵਜੇ ਸ਼ੁਰੂ ਹੋਵੇਗੀ, ਜਦੋਂ ਕਿ ਗ੍ਰਹਿਣ ਦਾ ਸੂਤਕ 9 ਘੰਟੇ ਪਹਿਲਾਂ ਭਾਵ ਸ਼ਾਮ 4.05 ਵਜੇ ਸ਼ੁਰੂ ਹੋਵੇਗਾ। ਗ੍ਰਹਿਣ ਦੀ ਅੱਧੀ ਰਾਤ 1.45 ਵਜੇ ਹੋਵੇਗੀ ਅਤੇ ਭਾਰਤ ਵਿੱਚ ਦਿਖਾਈ ਦੇਵੇਗਾ।

Scroll to Top