ਚੰਡੀਗੜ੍ਹ ,6 ਅਗਸਤ 2021 : ਟੋਕੀਓ ਓਲੰਪਿਕ 2020 ਦੇ 65 ਕਿਲੋ ਭਾਰ ਦੀ ਵਰਗ ਕੁਸ਼ਤੀ ਮੁਕਾਬਲੇ ’ਚ ਭਾਰਤੀ ਬਜਰੰਗ ਪੂਨੀਆ ਈਰਾਨ ਦੇ ਮੁਰਤਾਜ ਚੇਕਾ ਘਿਆਸੀ ਨੂੰ ਹਰਾ ਕੇ ਸੈਮੀਫਾਈਨਲ ‘ਚ ਪੁੱਜ ਚੁੱਕੇ ਹਨ |ਇਸ ਮੁਕਾਬਲੇ ਤੋਂ ਪਹਿਲਾ ਬਜਰੰਗ ਪੂਨੀਆ ਨੇ ਕਿਰਗੀਸਤਾਨ ਦੇ ਅਰਨਾਜ਼ਾਰ ਅਕਮਾਤਾਲਿਵ ਨੂੰ 65 ਕਿਲੋ ਕੁਸ਼ਤੀ ਦੇ ਮੁਕਾਬਲੇ ‘ਚ ਹਰਾਇਆ ਸੀ ,ਇਸ ਮੁਕਾਬਲੇ ਵਿਚ ਦੋਵਾਂ ਖਿਡਾਰੀਆਂ ਨੇ 3-3 ਨਾਲ ਮੈਚ ਸਮਾਪਤ ਕੀਤਾ ਸੀ | ਪਰ ਮੈਚ ਦੇ ਤਕਨੀਕੀ ਅਸੂਲਾਂ ਦੇ ਅਧਾਰ ਤੇ ਭਾਰਤੀ ਬਜਰੰਗ ਪੂਨੀਆ ਨੇ ਜਿੱਤ ਹਾਸਿਲ ਕਰ ਲਈ |
ਜਨਵਰੀ 20, 2025 3:21 ਪੂਃ ਦੁਃ