ਚੰਡੀਗੜ੍ਹ, 02 ਅਕਤੂਬਰ 2024: ਅੱਜ ਸਾਲ ਦਾ ਆਖਰੀ ਸੂਰਜ ਗ੍ਰਹਿਣ (Surya Grahan) ਲੱਗਣ ਜਾ ਰਿਹਾ ਹੈ। ਇਹ ਸੂਰਜ ਗ੍ਰਹਿਣ ਰਾਤ 9.13 ‘ਤੇ ਸ਼ੁਰੂ ਹੋਵੇਗਾ ਅਤੇ ਬਾਅਦ ਦੁਪਹਿਰ 3.17 ‘ਤੇ ਸਮਾਪਤ ਹੋਵੇਗਾ। ਇਸ ਗ੍ਰਹਿਣ ਦੀ ਕੁੱਲ ਮਿਆਦ ਲਗਭਗ 6 ਘੰਟੇ 4 ਮਿੰਟ ਹੋਵੇਗੀ। ਇਹ ਦਿਨ ਪਿਤ੍ਰੂ ਪਕਸ਼ ਦੀ ਮੱਸਿਆ ਤਾਰੀਖ਼ ਹੈ ਅਤੇ ਅਗਲੇ ਦਿਨ ਸ਼ਾਰਦੀਆ ਨਰਾਤਿਆਂ ਦਾ ਪਹਿਲਾ ਦਿਨ ਹੈ। ਅਜਿਹੀ ਸਥਿਤੀ ‘ਚ ਸੂਰਜ ਗ੍ਰਹਿਣ ਜੋਤਿਸ਼ ਅਤੇ ਖਗੋਲ ਵਿਗਿਆਨ ਦੋਵਾਂ ਦੇ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਹੈ।
ਖਗੋਲ ਵਿਗਿਆਨ ਦੇ ਮੁਤਾਬਕ ਜਦੋਂ ਚੰਦਰਮਾ ਧਰਤੀ ਅਤੇ ਸੂਰਜ ਦੇ ਵਿਚਕਾਰ ਆਉਂਦਾ ਹੈ, ਤਾਂ ਚੰਦਰਮਾ ਦੇ ਪਿੱਛੇ ਸੂਰਜ ਦੀ ਮੂਰਤ ਕੁਝ ਸਮੇਂ ਲਈ ਢੱਕ ਜਾਂਦੀ ਹੈ। ਇਸ ਵਰਤਾਰੇ ਨੂੰ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ। ਅਜਿਹੀ ਮਾਨਤਾ ਹੈ ਕਿ ਸੂਰਜ ਗ੍ਰਹਿਣ ਆਕਾਸ਼ ਤੋਂ ਸ਼ੁਰੂ ਹੋ ਕੇ ਵਿਅਕਤੀ ਦੀਆਂ ਸਾਰੀਆਂ ਰਾਸ਼ੀਆਂ ਨੂੰ ਪ੍ਰਭਾਵਿਤ ਕਰਦਾ ਹੈ।
ਇਸ ਸਾਲ ਦਾ ਦੂਜਾ ਸੂਰਜ ਗ੍ਰਹਿਣ (Surya Grahan) 2 ਅਕਤੂਬਰ, 2024 ਨੂੰ ਰਾਤ 9:13 ਵਜੇ ਸ਼ੁਰੂ ਹੋਵੇਗਾ ਅਤੇ ਦੁਪਹਿਰ 3:17 ਵਜੇ ਸਮਾਪਤ ਹੋਵੇਗਾ। ਇਸ ਦੀ ਕੁੱਲ ਮਿਆਦ ਲਗਭਗ 6 ਘੰਟੇ 4 ਮਿੰਟ ਹੋਵੇਗੀ। ਦਰਅਸਲ, ਸਾਲ ਦਾ ਆਖਰੀ ਸੂਰਜ ਗ੍ਰਹਿਣ ਭਾਰਤ ‘ਚ ਨਹੀਂ ਦਿਖਾਈ ਦੇਵੇਗਾ। ਜੇਕਰ ਗ੍ਰਹਿਣ ਭਾਰਤ ‘ਚ ਦਿਖਾਈ ਦਿੰਦਾ ਹੈ, ਤਾਂ ਸੂਤਕ ਕਾਲ 12 ਘੰਟੇ ਪਹਿਲਾਂ ਸ਼ੁਰੂ ਹੋ ਜਾਂਦਾ ।
ਸੂਰਜ ਗ੍ਰਹਿਣ ਤੋਂ ਬਾਅਦ ਕਰੋ ਇਹ ਮਹੱਤਵਪੂਰਨ ਤਿੰਨ ਕੰਮ
- ਧਾਰਮਿਕ ਮਾਨਤਾਵਾਂ ਅਨੁਸਾਰ ਸੂਰਜ ਗ੍ਰਹਿਣ ਖਤਮ ਹੁੰਦੇ ਹੀ ਘਰ ‘ਚ ਗੰਗਾ ਜਲ ਦਾ ਛਿੜਕਾਅ ਕਰਨਾ ਚਾਹੀਦਾ ਹੈ। ਨਾਲ ਹੀ ਘਰ ਦੀਆਂ ਸਾਰੀਆਂ ਥਾਵਾਂ ਨੂੰ ਦੁਬਾਰਾ ਸਾਫ਼ ਕਰੋ।
- ਇਸ ਦੌਰਾਨ ਖਾਣਾ ਬਣਾਉਣ ਤੋਂ ਪਹਿਲਾਂ ਇਸ ‘ਚ ਤੁਲਸੀ ਦੀਆਂ ਪੱਤੀਆਂ ਮਿਲਾ ਲਓ, ਅਜਿਹਾ ਕਰਨਾ ਸ਼ੁਭ ਹੈ।
- ਗ੍ਰਹਿਣ ਖਤਮ ਹੋਣ ਤੋਂ ਬਾਅਦ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਇਸ਼ਨਾਨ ਕਰਨਾ ਚਾਹੀਦਾ ਹੈ। ਪੂਜਾ ਕਮਰੇ ਦੇ ਸਾਰੇ ਦੇਵੀ ਦੇਵਤਿਆਂ ਨੂੰ ਸਾਫ਼ ਹੱਥਾਂ ਨਾਲ ਇਸ਼ਨਾਨ ਕਰਵਾਓ।