solar eclipse

ਅੱਜ ਲੱਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਕੀ ਭਾਰਤ ‘ਚ ਦਿਖਾਈ ਦੇਵੇਗਾ ਗ੍ਰਹਿਣ ?

ਚੰਡੀਗੜ੍ਹ, 08 ਅਪ੍ਰੈਲ 2024: ਸਾਲ ਦਾ ਪਹਿਲਾ ਸੂਰਜ ਗ੍ਰਹਿਣ (solar eclipse) ਅੱਜ ਲੱਗੇਗਾ। ਇਹ ਸੂਰਜ ਗ੍ਰਹਿਣ 50 ਸਾਲਾਂ ਦਾ ਸਭ ਤੋਂ ਲੰਬਾ ਸਮਾਂ ਚੱਲਣ ਵਾਲਾ ਗ੍ਰਹਿਣ ਹੋਵੇਗਾ ਜੋ ਲਗਭਗ 5 ਘੰਟੇ 25 ਮਿੰਟ ਤੱਕ ਚੱਲੇਗਾ। ਇਹ ਪੂਰਨ ਸੂਰਜ ਗ੍ਰਹਿਣ ਹੋਵੇਗਾ ਜਿਸ ਕਾਰਨ ਜਦੋਂ ਗ੍ਰਹਿਣ ਆਪਣੇ ਸਿਖਰ ‘ਤੇ ਹੋਵੇਗਾ ਤਾਂ ਧਰਤੀ ‘ਤੇ ਕੁਝ ਸਮੇਂ ਲਈ ਹਨੇਰਾ ਛਾ ਜਾਵੇਗਾ। ਇਹ ਸੂਰਜ ਗ੍ਰਹਿਣ ਭਾਰਤ ਵਿੱਚ ਨਜ਼ਰ ਨਹੀਂ ਆਵੇਗਾ |

ਧਾਰਮਿਕ ਨਜ਼ਰੀਏ ਤੋਂ ਸੂਰਜ ਗ੍ਰਹਿਣ (solar eclipse) ਦਾ ਵਿਸ਼ੇਸ਼ ਮਹੱਤਵ ਹੈ। ਕਿਹਾ ਜਾਂਦੇ ਹੈ ਕਿ ਜਦੋਂ ਵੀ ਗ੍ਰਹਿਣ ਹੁੰਦਾ ਹੈ ਤਾਂ ਇਸ ਦਾ ਅਸ਼ੁਭ ਪ੍ਰਭਾਵ ਲਗਭਗ ਹਰ ਥਾਂ ‘ਤੇ ਪੈਂਦਾ ਹੈ, ਅਜਿਹੇ ‘ਚ ਗ੍ਰਹਿਣ ਦੀ ਸਮਾਪਤੀ ਤੋਂ ਬਾਅਦ ਗੰਗਾ ਇਸ਼ਨਾਨ ਅਤੇ ਦਾਨ ਕਰਨ ਦਾ ਵਿਸ਼ੇਸ਼ ਮਹੱਤਵ ਹੈ। ਪਰ ਅੱਜ ਹੋਣ ਵਾਲਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਭਾਰਤ ਵਿੱਚ ਨਹੀਂ ਦਿਖਾਈ ਦੇਵੇਗਾ। ਪਰ ਦੁਨੀਆ ਦੇ ਕਈ ਹਿੱਸਿਆਂ ਵਿੱਚ ਪੂਰਨ ਜਾਂ ਅੰਸ਼ਕ ਸੂਰਜ ਗ੍ਰਹਿਣ ਦਾ ਦ੍ਰਿਸ਼ ਦੇਖਿਆ ਜਾ ਸਕਦਾ ਹੈ। ਭਾਰਤੀ ਸਮੇਂ ਮੁਤਾਬਕ ਅੱਜ ਰਾਤ 9.12 ਵਜੇ ਸੂਰਜ ਗ੍ਰਹਿਣ ਸ਼ੁਰੂ ਹੋਵੇਗਾ।

Scroll to Top