ਉਦਯੋਗਪਤੀਆਂ

‘ਇਨਵੈਸਟ ਪੰਜਾਬ ਸਮਿਟ’ ਦਾ ਅੱਜ ਆਖਰੀ ਦਿਨ, ਮਾਨ ਸਰਕਾਰ ਨੇ ਲਿਆਂਦੀਆਂ ਤਿੰਨ ਪਾਲਿਸੀਆਂ

ਚੰਡੀਗੜ੍ਹ, 24 ਫ਼ਰਵਰੀ 2023: ਪੰਜਾਬ ਸਰਕਾਰ ਦੇ ‘ਇਨਵੈਸਟ ਪੰਜਾਬ ਸਮਿਟ’ (Invest Punjab Summit) ਦਾ ਅੱਜ ਦੂਜਾ ਅਤੇ ਆਖਰੀ ਦਿਨ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਵਾਂਗ ਸੰਮੇਲਨ ਵਿੱਚ ਹਿੱਸਾ ਲੈ ਕੇ ਪੰਜਾਬ ਵਿੱਚ ਨਿਵੇਸ਼ ਕਰਨ ਦੇ ਚਾਹਵਾਨ ਵੱਖ-ਵੱਖ ਕੰਪਨੀਆਂ ਦੇ ਮਾਲਕਾਂ/ਸੰਚਾਲਕਾਂ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਉਦਯੋਗਪਤੀਆਂ ਨਾਲ ਗੱਲਬਾਤ ਕੀਤੀ ਜਾਵੇਗੀ ਕਿ ਕਿਸ ਜ਼ਿਲ੍ਹੇ ਵਿੱਚ ਕਿਹੜੀ ਇੰਡਸਟਰੀ ਕਿਸ ਕੀਮਤ ‘ਤੇ ਸਥਾਪਿਤ ਕੀਤੀ ਜਾ ਸਕਦੀ ਹੈ।

ਬੀਤੇ ਦਿਨ 23 ਫਰਵਰੀ ਨੂੰ ਦੋ ਰੋਜ਼ਾ ‘ਇਨਵੈਸਟ ਪੰਜਾਬ ਸਮਿਟ’ (Invest Punjab Summit) ਦਾ ਉਦਘਾਟਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ‘ਚ ਸਪੋਰਟਸ ਯੂਨੀਵਰਸਿਟੀ ਖੋਲ੍ਹਣ ਦਾ ਐਲਾਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਪੰਜਾਬ ‘ਚ ਉਦਯੋਗਾਂ ਨੂੰ ਸਕਾਰਾਤਮਕ ਮਾਹੌਲ ਮੁਹੱਈਆ ਕਰਵਾਏਗੀ। ਭਗਵੰਤ ਮਾਨ ਨੇ ਦੇਸ਼-ਵਿਦੇਸ਼ ਦੀਆਂ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ । ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ਨੇ ਦੁਨੀਆ ਨੂੰ ਵੱਡੇ ਵਿਚਾਰ ਅਤੇ ਸਟਾਰਟਅੱਪ ਦਿੱਤੇ ਹਨ।

ਮਾਨ ਸਰਕਾਰ ਦੀਆਂ ਤਿੰਨ ਪਾਲਿਸੀਆਂ : –

23 ਫਰਵਰੀ ਦੀ ਸ਼ਾਮ ਨੂੰ ਸਨਅਤਕਾਰ ਨਾਲ ਗੱਲਬਾਤ ਕਰਨ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਮੀਡੀਆ ਨੂੰ ਦੱਸਿਆ ਕਿ ਸੂਬਾ ਸਰਕਾਰ ਤਿੰਨ ਨਵੀਆਂ ਪਾਲਿਸੀਆਂ ਲੈ ਕੇ ਆਈ ਹੈ। ਇਨ੍ਹਾਂ ਵਿੱਚੋਂ ਪਹਿਲੀ ਉਦਯੋਗਿਕ ਨੀਤੀ ਹੈ। ਇਸ ‘ਚ 90 ਫੀਸਦੀ ਸੁਝਾਅ ਕਾਰੋਬਾਰੀਆਂ ਦੇ ਹੀ ਹਨ ਅਤੇ ਉਨ੍ਹਾਂ ਨੂੰ ਇਸ ਦਾ ਫਾਇਦਾ ਹੋਵੇਗਾ। ਦੂਜੀ ਇਲੈਕਟ੍ਰੀਕਲ ਵਹੀਕਲ (EV) ਪਾਲਿਸੀ ਬਾਰੇ ਦੱਸਿਆ, ਤਾਂ ਜੋ ਸਮੇਂ ਦੇ ਨਾਲ ਭਵਿੱਖ ਵੱਲ ਵਧ ਸਕੇ। ਮੁੱਖ ਮੰਤਰੀ ਨੇ ਤੀਜੀ ਲਾਜਿਸਟਿਕ ਪਾਲਿਸੀ ਦੱਸੀ ਅਤੇ ਕਿਹਾ ਕਿ ਇਨ੍ਹਾਂ ਤਿੰਨਾਂ ਪਾਲਿਸੀਆਂ ਨਾਲ ਲੋਕਾਂ, ਨਿਵੇਸ਼ਕਾਂ ਅਤੇ ਪੰਜਾਬ ਨੂੰ ਫਾਇਦਾ ਹੋਵੇਗਾ।

Scroll to Top