ਪਟਿਆਲਾ, 28 ਮਈ 2023: ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ (Harchand Singh Barsat) ਨੇ ਆਖਿਆ ਹੈ ਕਿ ਆਪਣਾ ਪਰਿਵਾਰਕ ਤੇ ਸਮਾਜਿਕ ਜੀਵਨ ਨੂੰ ਚੰਗੀ ਤਰ੍ਹਾਂ ਜਿਉਣ ਲਈ ਹਰ ਵਿਅਕਤੀ ਨੂੰ ਆਪਣੇ ਮਨ ਨੂੰ ਸ਼ਾਂਤ ਰੱਖਣਾ ਜ਼ਰੂਰੀ ਹੈ। ਚੇਅਰਮੈਨ ਬਰਸਟ ਅੱਜ ਇੱਥੇ ਪ੍ਰਜਾਪਿਤਾ ਬ੍ਰਹਮ ਕੁਮਾਰੀ ਈਸ਼ਵਰੀਆਂ ਵਿਸ਼ਵ ਵਿਦਿਆਲਿਆ ਦੇ ਸੈਂਟਰ ਕੈਲਾਸ਼ ਭਵਨ ਤ੍ਰਿਪੜੀ ਟਾਊਨ ਵਿਖੇ ‘ਖੁਸ਼ੀਆਂ ਦਾ ਬਿੱਗ ਬਜਾਰ’ ਵਿਸ਼ੇ ਤੇ ਹੋਏ ਇੱਕ ਸਮਾਗਮ ਵਿੱਚ ਬੋਲ ਰਹੇ ਸਨ।
ਇਸ ਮੌਕੇ ਸਮਾਗਮ ਦੀ ਸ਼ੁਰੂਆਤ ਮਹਿਮਾਨਾਂ ਅਤੇ ਬ੍ਰਹਮਕੁਮਾਰੀ ਭੈਣਾਂ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ। ਪ੍ਰੋਗਰਾਮ ਵਿੱਚ ਤ੍ਰਿਪੜੀ ਟਾਊਨ, ਪਟਿਆਲਾ ਦੇ ਕਈ ਪਤਵੰਤੇ ਸੱਜਣ ਵੀ ਸ਼ਾਮਲ ਹੋਏ। ਹਰਚੰਦ ਸਿੰਘ ਬਰਸਟ (Harchand Singh Barsat) ਨੇ ਕਿਹਾ ਕਿ ਸ਼ਾਂਤੀ ਦਾ ਦਾਨ ਦੇ ਕੇ ਵਿਸ਼ਵ ਨੂੰ ਜੋੜਨ ਵਾਲੀ ਬ੍ਰਹਮ ਕੁਮਾਰੀ ਸੰਸਥਾ ਦਾ ਕੰਮ ਬਹੁਤ ਹੀ ਸ਼ਲਾਘਾਯੋਗ ਹੈ ਤੇ ਸੰਤੋਖ ਦਾ ਗੁਣ ਗ੍ਰਹਿਣ ਕਰਕੇ ਅਸੀ ਆਪਣੇ ਜੀਵਨ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਸਕਦੇ ਹਾਂ। ਜੇਕਰ ਸਾਡਾ ਮਨ ਸ਼ਾਂਤ ਹੈ, ਤਾਂ ਹੀ ਅਸੀ ਆਪਣੇ ਪਰਿਵਾਰਕ ਅਤੇ ਸਮਾਜਿਕ ਜੀਵਨ ਨੂੰ ਚੰਗੀ ਤਰ੍ਹਾਂ ਬਤੀਤ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਇਸ ਜੀਵਨ ਵਿੱਚ ਸੰਤੁਲਨ ਰੱਖਣਾ ਬਹੁਤ ਜਰੂਰੀ ਹੈ। ਦੂਜਿਆ ਨੂੰ ਖੁਸ਼ ਕਰਨ ਦੀ ਬਜਾਏ ਆਪਣੇ ਆਪ ਨੂੰ ਖੁਸ਼ ਰੱਖਣਾ ਵੀ ਬਹੁਤ ਜਰੂਰੀ ਹੈ।
ਇਸ ਮੌਕੇ ਬ੍ਰਹਮਕੁਮਾਰੀਜ਼ ਪਟਿਆਲਾ ਨੇ ਮੁੱਖ ਸੰਚਾਲਕ ਬੀ.ਦੇ ਸ਼ਾਂਤਾ ਦੀਦੀ ਜੀ ਨੇ ਸਾਰਿਆਂ ਨੂੰ ਆਸ਼ੀਰਵਾਦ ਦਿੱਤਾ। ਇਸ ਪ੍ਰੋਗਰਾਮ ਵਿੱਚ ਸੀਨੀਅਰ ਰਾਜਯੋਗ ਅਧਿਆਪਕ ਬੀ.ਦੇ. ਕਵਿਤਾ ਦੀਦੀ ਮੁੱਖ ਬੁਲਾਰੇ ਵਜੋਂ ਹਾਜਰ ਸਨ। ਜਗਦੀਸ਼ ਐਨਕਲੇਵ,ਤ੍ਰਿਪੜੀ ਟਾਊਨ ਪਟਿਆਲਾ ਸੈਂਟਰ ਸੰਚਾਲਕ ਬੀ।ਦੇ। ਤਮੰਨਾ ਦੀਦੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਵਿੱਚ ਰਕੇਸ਼ ਕੁਮਾਰ ਪ੍ਰਧਾਨ ਡੈਡੀਕੇਟਡ ਬ੍ਰਦਰਜ਼ ਗਰੁੱਪ, ਬ੍ਰਹਮ ਕੁਮਾਰੀ ਪਟਿਆਲਾ ਦੇ ਸਾਰੇ ਸੇਵਾ ਕੇਂਦਰਾ ਤੋ ਬ੍ਰਹਮ ਕੁਮਾਰੀ ਭੈਣਾਂ ਬੀ।ਕੇ।ਸ਼ਾਲੂ ਦੀਦੀ, ਬੀ।ਕੇ ਪੂਜਾ ਦੀਦੀ। ਬੀ।ਕੇ।ਰਾਖੀ ਦੀਦੀ, ਬੀ।ਕੇ। ਰਮਾ ਦੀਦੀ, ਬੀ ਵਰਮਾ ਜੀ, ਜਸਪਾਲ ਕਾਲਹੜਾ ,ਗੋਰਵ, ਵਿਨੋਦ ਅਹੁਜਾ, ਰਮੇਸ਼ ਛਾਬੜਾ, ਨਰੇਸ਼ ਕੁਮਾਰ ਮਿੱਤਲ, ਸੰਜੀਵਨ ਕੁਮਾਰ ਮਿੱਤਲ ਹਾਜਰ ਰਹੇ।