July 7, 2024 7:33 pm
ਮਿਸ਼ਨ ਕਰਮਯੋਗੀ

ਸਮਾਜ ਤੋਂ ਨਸ਼ੇ ਨੂੰ ਜੜ ਤੋਂ ਮਿਟਾਉਣ ਲਈ ਬੱਚਿਆਂ ਨੂੰ ਬਣਾਉਣਾ ਹੋਵੇਗਾ ਸੰਸਕਾਰਵਾਨ: ਮੁੱਖ ਮੰਤਰੀ ਮਨੋਹਰ ਲਾਲ

ਚੰਡੀਗੜ੍ਹ, 3 ਦਸੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (Manohar Lal) ਨੇ ਕਿਹਾ ਕਿ ਸਮਾਜ ਤੋਂ ਨਸ਼ੇ ਨੁੰ ਜੜ ਤੋਂ ਮਿਟਾਉਣ ਲਈ ਬੱਚਿਆਂ ਨੂੰ ਸੰਸਕਾਰਵਾਨ ਬਣਾਉਣਾ ਹੋਵੇਗਾ। ਇਸ ਕੰਮ ਵਿਚ ਮਾਪਿਆਂ ਅਤੇ ਸਮਾਜਿਕ ਸੰਸਥਾਵਾਂ ਅਹਿਮ ਭੁਮਿਕਾ ਅਦਾ ਕਰ ਸਕਦੀਆਂ ਹਨ। ਹਰਿਆਣਾ ਸਰਕਾਰ ਵੀ ਨਸ਼ਾ ਮੁਕਤ ਹਰਿਆਣਾ ਬਨਾਉਣ ਲਈ ਵਿਸ਼ੇਸ਼ ਯਤਨ ਕਰ ਰਹੀ ਹੈ ਅਤੇ ਇਸ ਮੁਹਿੰਮ ਵਿਚ ਸਮਾਜਿਕ ਸੰਸਥਾਵਾਂ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ। ਨਸ਼ਾ ਮੁਕਤੀ ਦੀ ਦਿਸ਼ਾ ਵਿਚ ਕੀਤੇ ਜਾ ਰਹੇ ਸਾਡੇ ਯਤਨ ਯਕੀਨੀ ਤੌਰ ‘ਤੇ ਸਵੱਛ ਸਮਾਜ ਦੀ ਸਥਾਪਨਾ ਲਈ ਬੇਹੱਦ ਮਹਤੱਵਪੂਰਨ ਸਾਬਤ ਹੋਣਗੇ।

ਮੁੱਖ ਮੰਤਰੀ ਅੱਜ ਜਿਲ੍ਹਾ ਹਿਸਾਰ ਵਿਚ ਗੁਰੂ ਜੰਭੇਸ਼ਵਰ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ ਵਿਚ ਕੌਮੀ ਸਨਾਤਮ ਮਹਾਸੰਘ ਦੇ ਸੰਸਥਾਪਕ ਸਵਾਮੀ ਧਰਮਦੇਵ ਵੱਲੋਂ ਪ੍ਰਬੰਧਿਤ ਯੁਵਾ ਸਮੇਲਨ ਵਿਚ ਮੌਜੂਦ ਵਿਸ਼ਾਲ ਜਨ ਸਮੂਹ ਨੁੰ ਸੰਬੋਧਿਤ ਕਰ ਰਹੇ ਸਨ।

ਮਨੋਹਰ ਲਾਲ ਨੇ ਕਿਹਾ ਕਿ ਸਨਾਤਮ ਮਹਾਸੰਘ ਵੱਲੋਂ ਦੇਸ਼ ਵਿਚ ਜੋ ਨਸ਼ਾ ਮੁਕਤੀ, ਮਾਤ-ਪ੍ਰਿਤ ਵੰਦਨਾ, ਬੇਸਹਾਰਾ ਦਾ ਸਹਿਯੋਗ ਅਤੇ ਦ੍ਰਿੜ ਅਨੁਸ਼ਾਸਨ ਦਾ ਪੰਜ ਸੂਤਰੀ ਪ੍ਰੋਗ੍ਰਾਮ ਚਲਾਇਆ ਜਾ ਰਿਹਾ ਹੈ ਇਹ ਨੌਜੁਆਨਾਂ ਦੇ ਉਥਾਨ ਵਿਚ ਕਾਫੀ ਕਾਰਗਰ ਸਾਬਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕਿਸੀ ਵੀ ਸਮਾਜ ਦੇ ਨਿਰਮਾਣ ਵਿਚ ਨੌਜੁਆਨਾਂ ਦਾ ਮਹਤੱਵਪੂਰਨ ਯੋਗਦਾਨ ਹੈ, ਪਰ ਕੁੱਝ ਨੌਜੁਆਨ ਨਸ਼ਾ ਦੇ ਜਾਲ ਵਿਚ ਫੰਸ ਰਹੇ ਹਨ, ਸਾਨੂੰ ਨੌਜੁਆਨਾਂ ਦੀ ਉਰਜਾ ਨੂੰ ਸਕਾਰਾਤਮਕ ਢੰਗ ਨਾਲ ਇਸਤੇਮਾਲ ਕਰ ਮਜਬੂਤ ਭਾਂਰਤ ਦੀ ਨੀਂਹ ਰੱਖਣੀ ਹੋਵੇਗੀ।

ਮੁੱਖ ਮੰਤਰੀ (Manohar Lal) ਨੇ ਕਿਹਾ ਕਿ 5 ਮਈ ਨੂੰ ਨਸ਼ੇ ਦੇ ਖਿਲਾਫ ਇਕ ਮਜਬੂਤ ਲੜਾਈ ਲੜਣ ਦਾ ਅਸੀਂ ਸੰਕਲਪ ਲਿਆ। ਸਾਡੀ ਇਸ ਮੁਹਿੰਮ ਵਿਚ ਨਿਰੰਕਾਰੀ ਮਿਸ਼ਨ ਨੇ ਜੁੜ ਕੇ ਨੌਜੁਆਨਾਂ ਦੇ ਲਈ ਵਿਸ਼ੇਸ਼ ਪ੍ਰੋਗ੍ਰਾਮ ਚਲਾਇਆ ਹੈ। ਸਾਨੂੰ ਸੱਭ ਤੋਂ ਪਹਿਲਾਂ ਨਸ਼ੇ ਦੇ ਖਿਲਾਫ ਨੌਜੁਆਨਾਂ ਨੂੰ ਜਾਗਰੁਕ ਕਰਨਾ ਹੋਵੇਗਾ। ਨਸ਼ੇ ਵਿਚ ਫੰਸੇ ਨੌਜੁਆਨਾਂ ਦੇ ਡਿ-ਏਡਿਕਸ਼ਨ ਅਤੇ ਰਿਹੇਬਿਲਿਟੇਸ਼ਨ ਦੇ ਲਈ ਸਰਕਾਰ ਪੂਰੀ ਗੰਭੀਰਤਾ ਦੇ ਨਾਲ ਕੰਮ ਕਰ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਨਸ਼ੇ ਦੀ ਸਪਲਾਈ ਚੇਨ ਤੋੜਨ ਲਈ ਖਾਸ ਰਣਨੀਤੀ ਦੇ ਤਹਿਤ ਕੰਮ ਕੀਤਾ ਜਾ ਰਿਹਾ ਹੈ। ਪੰਚਕੂਲਾ ਵਿਚ ਨਸ਼ੇ ਦੇ ਖਿਲਾਫ ਅੱਠ ਸੂਬਿਆਂ ਦਾ ਸੰਯੁਕਤ ਹੈਡਕੁਆਟਰ ਬਣਾਇਆ ਗਿਆ ਹੈ। ਇਸੀ ਸਾਲ ਹਰਿਆਣਾ ਵਿਚ 140 ਕਰੋੜ ਰੁਪਏ ਤੋਂ ਵੱਧ ਦੀ ਨਸ਼ੇ ਦੀ ਖੇਪ ਨੂੰ ਸਰਕਾਰ ਨੇ ਨਸ਼ਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਵਾਮੀ ਵਿਵੇਕਾਨੰਦ ਦੇ ਸਿਦਾਂਤਾਂ ਤੋਂ ਪ੍ਰੇਰਣਾ ਲੈ ਕੇ ਯੁਵਾ ਸ਼ਕਤੀ ਨੂੰ ਤਿਆਰ ਕਰਨਾ ਹੋਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ 2 ਕਰੋੜ 80 ਲੱਖ ਲੋਕਾਂ ਨੂੰ ਆਪਣਾ ਪਰਿਵਾਰ ਮੰਨ ਕੇ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਅੰਤੋਂਦੇਯ ਦੀ ਭਾਵਨਾ ਨਾਲ ਚਲਾਈ ਗਈ ਯੋਜਨਾਵਾਂ ਦੇ ਸਹਾਰੇ ਆਖੀਰੀ ਵਿਅਕਤੀ ਤਕ ਸਰਕਾਰੀ ਯੋਜਨਾਵਾਂ ਤੇ ਸਹੂਲਤਾਂ ਦਾ ਲਾਭ ਪਹੁੰਚਾਇਆ ਜਾ ਰਿਹਾ ਹੈ।

ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 2047 ਤੱਕ ਵਿਕਸਿਤ ਭਾਰਤ ਦੀ ਸ਼੍ਰੇਣੀ ਵਿਚ ਦੇਸ਼ ਨੁੰ ਲਿਆਉਣ ਦਾ ਟੀਚਾ ਰੱਖਿਆ ਹੈ। ਇਸੀ ਲੜੀ ਵਿਚ ਵਿਕਸਿਤ ਭਾਂਰਤ ਜਨ ਸੰਕਲਪ ਯਾਤਰਾ ਮੁਹਿੰਮ ਚਲਾਈ ਗਈ ਹੈ। ਇਸ ਯਾਤਰਾ ਰਾਹੀਂ ਹੁਣ ਤਕ ਯੋਜਨਾਵਾਂ ਤੋਂ ਵਾਂਝੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ‘ਤੇ ਜਾ ਕੇ ਲਾਭ ਦਿੱਤਾ ਜਾ ਰਿਹਾ ਹੈ। ਸੁਸਾਸ਼ਨ ਦੀ ਦਿਸ਼ਾ ਵਿਚ ਇਕ ਹੋਰ ਕਦਮ ਚੁੱਕੇ ਹੋਏ ਸੂਬਾ ਸਰਕਾਰ ਨੇ ਮਿਸ਼ਨ ਕਰਮਯੋਗੀ ਸ਼ੁਰੂ ਕੀਤਾ ਹੈ। ਇਸ ਦੇ ਤਹਿਤ ਵਿਸ਼ੇਸ਼ ਕੋਚ ਤਿਆਰ ਕਰ ਕੇ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨੈਤਿਕਤਾ ਤੇ ਆਚਰਣ ਦੇ ਨਾਲ-ਨਾਲ ਕਾਰਜਸ਼ੈਲੀ ਵਿਚ ਸੁਧਾਰ ਕਰ ਨ ਦੀ ਸਿਖਲਾਈ ਦਿੱਤੀ ਜਾਵੇਗੀ।

ਪ੍ਰੋਗ੍ਰਾਮ ਤੋਂ ਪਹਿਲਾਂ ਮੁੱਖ ਮੰਤਰੀ ਮਨੋਹਰ ਲਾਲ ਨੇ ਨਸ਼ੇ ਦੇ ਖਿਲਾਫ ਜਾਗਰੁਕਤਾ ਨੂੰ ਲੈ ਕੇ ਸਰਵ ਕਲਿਆਣ ਮੰਚ ਹਰਿਆਣਾ ਵੱਲੋਂ ਚਲਾਈ ਗਈ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।