ਪਾਣੀ ਵਾਲੀ ਟੈਂਕੀ

ਇਨਸਾਫ਼ ਦੀ ਮੰਗ ਲਈ ਪਿੰਡ ਦੇ ਲੋਕ ਬੱਚਿਆਂ ਸਮੇਤ ਪਾਣੀ ਵਾਲੀ ਟੈਂਕੀ ‘ਤੇ ਚੜੇ, ਮੌਕੇ ‘ਤੇ ਪਹੁੰਚੀ ਪੁਲਿਸ

ਚੰਡੀਗੜ 17 ਫਰਵਰੀ 2023: ਫਾਜ਼ਿਲਕਾ ਦੇ ਜੁਡੀਸ਼ੀਅਲ ਕੰਪਲੈਕਸ ਵਿੱਚ ਬਣੀ ਪਾਣੀ ਵਾਲੀ ਟੈਂਕੀ ‘ਤੇ ਪਿੰਡ ਦੇ ਲੋਕ ਬੱਚਿਆਂ ਸਮੇਤ ਚੜ੍ਹ ਗਏ, ਇਸ ਦੌਰਾਨ ਮੌਕੇ ‘ਤੇ ਪਹੁੰਚਿਆ ਪੁਲਿਸ ਪ੍ਰਸ਼ਾਸਨਿਕ ਅਮਲਾ ਪਿੰਡ ਦੇ ਲੋਕਾਂ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ ਕਰ ਰਿਹਾ ਹੈ |ਦੱਸਿਆ ਜਾ ਰਿਹਾ ਹੈ ਕਿ ਮਨਰੇਗਾ ਦੇ ਵਿਚ ਹੋਏ ਘਪਲੇ ਦੇ ਦੋਸ਼ਾਂ ਨੂੰ ਲੈ ਕੇ ਇਨਸਾਫ਼ ਦੀ ਮੰਗ ਕਰ ਰਹੇ ਹਨ | ਪ੍ਰਸ਼ਾਸਨਿਕ ਅਧਿਕਾਰੀਆਂ ਦੇ ਮੁਤਾਬਿਕ ਮਸਲਾ ਤਿੰਨ ਸਾਲ ਪੁਰਾਣਾ ਹੈ ਤੇ ਉਕਤ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਘਪਲਾ ਕਰਨ ਵਾਲੇ ਲੋਕਾਂ ਨੂੰ ਬਰੀ ਕਰ ਦਿੱਤਾ ਗਿਆ ਅਤੇ ਬੇਗੁਨਾਹ ਲੋਕਾਂ ਨੂੰ ਫਸਾ ਦਿੱਤਾ ਗਿਆ ਹੈ| ਜਿਸ ‘ਤੇ ਪਿੰਡ ਦੇ ਇਨ੍ਹਾਂ ਲੋਕਾਂ ਵਲੋਂ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ |

ਇਨਸਾਫ਼

Scroll to Top