T20 World Cup 2024

ਟੀ-20 ਵਿਸ਼ਵ ਕੱਪ 2024 ਲਈ 20 ਟੀਮਾਂ ਵਿਚਾਲੇ ਖ਼ਿਤਾਬੀ ਜੰਗ, ਭਾਰਤ ਦੀ ਨਜ਼ਰ 17 ਸਾਲ ਬਾਅਦ ਚੈਂਪੀਅਨ ਬਣਨ ‘ਤੇ

ਚੰਡੀਗੜ੍ਹ, 01 ਜੂਨ, 2024: ਹੁਣ ਟੀ-20 ਵਿਸ਼ਵ ਕੱਪ  2024 (T20 World Cup) ਦਾ ਨੌਵਾਂ ਐਡੀਸ਼ਨ ਸ਼ੁਰੂ ਹੋਣ ‘ਚ ਕੁਝ ਹੀ ਘੰਟੇ ਬਾਕੀ ਹਨ। ਟੂਰਨਾਮੈਂਟ ਦੀ ਸ਼ੁਰੂਆਤ 2 ਜੂਨ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 6 ਵਜੇ ਮੇਜ਼ਬਾਨ ਅਮਰੀਕਾ ਅਤੇ ਕੈਨੇਡਾ ਦੇ ਮੈਚ ਨਾਲ ਹੋਵੇਗੀ। ਭਾਰਤੀ ਟੀਮ ਦੀ ਨਜ਼ਰ ਦੂਜੀ ਵਾਰ 17 ਸਾਲ ਬਾਅਦ ਚੈਂਪੀਅਨ ਬਣਨ ‘ਤੇ ਹੈ।

ਭਾਰਤੀ ਟੀਮ ਨੇ ਇਹ ਖ਼ਿਤਾਬ 2007 ਵਿੱਚ ਸ਼ੁਰੂਆਤੀ ਐਡੀਸ਼ਨ ਵਿੱਚ ਜਿੱਤਿਆ ਸੀ। 17 ਸਾਲ ਬੀਤ ਗਏ ਪਰ ਟੀਮ ਇਕ ਵਾਰ ਵੀ ਟੀ-20 ਵਿਸ਼ਵ ਕੱਪ ਦਾ ਖ਼ਿਤਾਬ ਨਹੀਂ ਜਿੱਤ ਸਕੀ। ਹਾਲਾਂਕਿ ਭਾਰਤੀ ਟੀਮ 2014 ‘ਚ ਫਾਈਨਲ ਅਤੇ 2016-2022 ‘ਚ ਸੈਮੀਫਾਈਨਲ ਤੱਕ ਪਹੁੰਚੀ ਸੀ ਪਰ ਖ਼ਿਤਾਬ ਨਹੀਂ ਜਿੱਤ ਸਕੀ ਸੀ। ਹੁਣ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਤੋਂ ਕਾਫੀ ਉਮੀਦਾਂ ਹਨ।

ਇਸ ਸਾਲ ਟੀ-20 ਵਿਸ਼ਵ ਕੱਪ ਦੇ ਮੈਚ ਵੈਸਟਇੰਡੀਜ਼ ਅਤੇ ਅਮਰੀਕਾ ਦੇ ਨੌਂ ਸਥਾਨਾਂ ‘ਤੇ ਖੇਡੇ ਜਾਣਗੇ। ਇਨ੍ਹਾਂ ਵਿੱਚੋਂ ਵੈਸਟਇੰਡੀਜ਼ ਦੇ ਛੇ ਸਥਾਨ ਅਤੇ ਅਮਰੀਕਾ ਦੇ ਤਿੰਨ ਸਥਾਨ ਹਨ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਟੀ-20 ਵਿਸ਼ਵ ਕੱਪ ਹੈ ਅਤੇ ਇਸ ਵਿੱਚ ਕੁੱਲ 20 ਟੀਮਾਂ ਹਿੱਸਾ ਲੈ ਰਹੀਆਂ ਹਨ। ਇੰਗਲੈਂਡ ਦੀ ਟੀਮ ਡਿਫੈਂਡਿੰਗ ਚੈਂਪੀਅਨ ਹੈ। ਇਸਨੇ 2022 ਵਿੱਚ ਪਾਕਿਸਤਾਨ ਨੂੰ ਹਰਾ ਕੇ ਖ਼ਿਤਾਬ ਜਿੱਤਿਆ ਸੀ।

T-20 ਵਿਸ਼ਵ ਕੱਪ ਵਿੱਚ ਕਿੰਨੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ ?

ਟੀ-20 ਵਿਸ਼ਵ ਕੱਪ 2024 (T20 World Cup 2024)  ‘ਚ 20 ਟੀਮਾਂ ਹਿੱਸਾ ਲੈ ਰਹੀਆਂ ਹਨ। ਮੇਜ਼ਬਾਨ ਵੈਸਟਇੰਡੀਜ਼ ਅਤੇ ਅਮਰੀਕਾ ਤੋਂ ਇਲਾਵਾ ਭਾਰਤ, ਸ਼੍ਰੀਲੰਕਾ, ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ, ਆਸਟ੍ਰੇਲੀਆ, ਨਿਊਜ਼ੀਲੈਂਡ, ਦੱਖਣੀ ਅਫਰੀਕਾ, ਨੀਦਰਲੈਂਡ, ਇੰਗਲੈਂਡ, ਆਇਰਲੈਂਡ, ਕੈਨੇਡਾ, ਸਕਾਟਲੈਂਡ, ਓਮਾਨ, ਨੇਪਾਲ, ਯੂਗਾਂਡਾ, ਪਾਪੂਆ ਨਿਊ ਗਿਨੀ ਅਤੇ ਨਾਮੀਬੀਆ ਦੀਆਂ ਟੀਮਾਂ ਹਿੱਸਾ ਲੈ ਰਹੇ ਹਨ।

ਵਿਸ਼ਵ ਕੱਪ ਦਾ ਉਦਘਾਟਨੀ ਮੈਚ ਕੈਨੇਡਾ ਅਤੇ ਅਮਰੀਕਾ ਵਿਚਾਲੇ 2 ਜੂਨ (ਭਾਰਤੀ ਸਮੇਂ) ਨੂੰ ਡਲਾਸ ਦੇ ਗ੍ਰੈਂਡ ਪ੍ਰੇਰੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਜਦਕਿ ਫਾਈਨਲ ਮੈਚ 29 ਜੂਨ ਨੂੰ ਬਾਰਬਾਡੋਸ ਦੇ ਕੇਨਸਿੰਗਟਨ ਓਵਲ ਮੈਦਾਨ ‘ਤੇ ਖੇਡਿਆ ਜਾਵੇਗਾ।

Scroll to Top