ਬਿਜਲੀ ਦੇ ਲੰਮੇ- ਲੰਮੇ ਕੱਟਾਂ ਤੋਂ ਤੰਗ ਆ ਕਿਸਾਨਾਂ ਨੇ ਕੀਤਾ ਕੋਟਕਪੂਰਾ ਜੀਟੀ ਰੋਡ ਜਾਮ

24 ਸਤੰਬਰ 2204: ਬਿਜਲੀ ਦੇ ਇਸ ਤੋਂ ਲੰਮੇ- ਲੰਮੇ ਕੱਟਾਂ ਤੋਂ ਤੰਗ ਆ ਕਿਸਾਨਾਂ ਦੇ ਵਲੋਂ ਪਹਿਲਾਂ ਵੀ ਵਿਰੋਧ ਕੀਤਾ ਗਿਆ ਸੀ, ਜਿਸ ਕਾਰਨ ਅੱਜ ਮੁੜ ਤੋਂ ਫ਼ਿਰ ਕਿਸਾਨਾਂ ਦੇ ਵੱਲੋਂ ਮੋਗਾ ਕੋਟਕਪੂਰਾ ਰੋਡ ਜਾਮ ਕਰ ਦਿੱਤਾ ਗਿਆ ਹੈ। ਕਿਸਾਨਾਂ ਦੇ ਵੱਲੋਂ ਸਰਕਾਰ ਤੋਂ ਅੱਠ ਘੰਟੇ ਬਿਜਲੀ ਅਤੇ ਨਹਿਰੀ ਪਾਣੀ ਦੀ ਮੰਗ ਕੀਤੀ ਜਾ ਰਹੀ ਹੈ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਦੇਣ ਦੀ ਗੱਲ ਕਹੀ ਸੀ ਪਰ ਕਿਸਾਨਾਂ ਨੂੰ ਬਿਜਲੀ ਨਹੀਂ ਦਿੱਤੀ ਗਈ, ਅਸੀਂ ਪਹਿਲਾਂ ਵੀ ਧਰਨੇ ਪ੍ਰਦਰਸ਼ਨ ਕੀਤੇ ਹਨ ਝੋਨੇ ਪੱਕਣ ਲਈ ਤਿਆਰ ਹੈ, ਖੇਤਾਂ ਵਿੱਚ 3 ਤੋਂ 4 ਇੰਚ ਪਾਣੀ ਖੜ੍ਹਾ ਹੋਣਾ ਚਾਹੀਦਾ ਹੈ ਨਹੀਂ ਤਾਂ ਫਸਲ ਘੱਟ ਹੋਵੇਗੀ ਪਰ ਕਿਸਾਨਾਂ ਨੂੰ ਬਿਜਲੀ ਨਹੀਂ ਮਿਲਦੀ| ਸਾਡੀ ਕਿਸਾਨੀ ਮੋਗਾ ਕੋਟ ਕਪੂਰਾ ਰੋਡ ਨੂੰ ਬੰਦ ਕਰਕੇ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਸਾਡੇ ਖੇਤਾਂ ਨੂੰ ਅੱਠ ਘੰਟੇ ਬਿਜਲੀ ਦੇਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਨਹਿਰੀ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਨਾ ਹੋਵੇ।

 

Scroll to Top