Road accident

ਫਿਰੋਜ਼ਪੁਰ ‘ਚ ਦਵਾਈ ਲੈਣ ਗਏ ਤਿੰਨ ਸਕੇ ਭੈਣ-ਭਰਾਵਾਂ ਦੀ ਸੜਕ ਹਾਦਸੇ ‘ਚ ਮੌਤ

ਫਿਰੋਜ਼ਪੁਰ, 22 ਮਈ 2024: ਫਿਰੋਜ਼ਪੁਰ ਦੇ ਜੰਗਾਂ ਵਾਲੇ ਮੋੜ ‘ਤੇ ਬੀਤੀ ਰਾਤ ਭਿਆਨਕ ਸੜਕ ਹਾਦਸਾ (Road accident) ਵਾਪਰਿਆ ਹੈ | ਇਸ ਹਾਦਸੇ ‘ਚ ਤਿੰਨ ਭੈਣ-ਭਰਾਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਤਿੰਨੋਂ ਭੈਣ ਭਰਾ ਬਜ਼ਾਰ ‘ਚੋਂ ਦਵਾਈ ਲੈ ਕੇ ਜਾ ਰਹੇ ਸਨ। ਇਸ ਦੌਰਾਨ ਰਾਸਤੇ ਵਿੱਚ ਇੱਕ ਕੈਂਟਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋ ਭੈਣਾਂ ਅਤੇ ਇੱਕ ਭਰਾ ਦੀ ਮੌਤ ਹੋ ਗਈ ਹੈ।

ਮ੍ਰਿਤਕਾਂ ਦੀ ਪਛਾਣ ਰੀਤੂ, ਰੇਨੂੰਕਾ ਅਤੇ ਆਰਵ ਵਜੋਂ ਹੋਈ ਹੈ, ਜੋ ਕਿ ਫਿਰੋਜ਼ਪੁਰ ਦੇ ਪਿੰਡ ਵੱਡੇ ਭੂਰੇ ਵਾਲਾ ਦੇ ਰਹਿਣ ਵਾਲੇ ਸਨ। ਜਿਨ੍ਹਾਂ ਦੀਆਂ ਲਾਸ਼ਾ ਪੋਸਟਮਾਰਟਮ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਖੇ ਭੇਜੀਆਂ ਗਈਆਂ ਹਨ। ਜਿਥੇ ਉਨ੍ਹਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ ਫਿਲਹਾਲ ਇਸ ਘਟਨਾ (Road accident) ਨੂੰ ਲੈ ਕੇ ਪਰਿਵਾਰ ਸਾਹਮਣੇ ਨਹੀਂ ਆਇਆ। ਦੂਜੇ ਪਾਸੇ ਪੁਲਿਸ ਵੱਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ।

Scroll to Top