Satnam Singh Sandhu

ਨਵੀਂ ਸੰਸਦ ‘ਚ ਸਤਨਾਮ ਸਿੰਘ ਸੰਧੂ ਸਮੇਤ ਤਿੰਨ ਜਣਿਆਂ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਚੰਡੀਗੜ੍ਹ, 31 ਜਨਵਰੀ 2024: ਬੁੱਧਵਾਰ ਨੂੰ ਰਾਜ ਸਭਾ ‘ਚ ਤਿੰਨ ਨਵੇਂ ਮੈਂਬਰਾਂ ਨੂੰ ਸਹੁੰ ਚੁਕਾਈ ਗਈ। ਸਤਨਾਮ ਸਿੰਘ ਸੰਧੂ (Satnam Singh Sandhu), ਨਰਾਇਣ ਦਾਸ ਗੁਪਤਾ ਅਤੇ ਸਵਾਤੀ ਮਾਲੀਵਾਲ ਨੇ ਬੁੱਧਵਾਰ ਨੂੰ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਸਹੁੰ ਚੁੱਕਣ ਉਪਰੰਤ ਚੇਅਰਮੈਨ ਜਗਦੀਪ ਧਨਖੜ ਨੇ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ। ਹਾਲਾਂਕਿ, ਸਵਾਤੀ ਮਾਲੀਵਾਲ ਨੂੰ ਦੁਬਾਰਾ ਸਹੁੰ ਚੁੱਕਣੀ ਪਈ ਕਿਉਂਕਿ ਉਨ੍ਹਾਂ ਦੀ ਪਹਿਲੀ ਸਹੁੰ ਚੇਅਰਮੈਨ ਦੁਆਰਾ ਨਹੀਂ ਮੰਨੀ ਗਈ ਅਤੇ ਉਨ੍ਹਾਂ ਨੇ ਦੁਬਾਰਾ ਉਨ੍ਹਾਂ ਦਾ ਨਾਮ ਲਿਆ। ਦਰਅਸਲ, ਉਨ੍ਹਾਂ ਨੇ ਕੁਝ ਸ਼ਬਦ ਵਰਤੇ ਸਨ ਜੋ ਸਹੁੰ ਦਾ ਹਿੱਸਾ ਨਹੀਂ ਸਨ।

ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ (Satnam Singh Sandhu) ਨੂੰ ਮੰਗਲਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੁਆਰਾ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਸੀ। ਇਸ ‘ਤੇ ਰਾਜ ਸਭਾ ਦੇ ਚੇਅਰਮੈਨ ਦੇ ਮੀਤ ਪ੍ਰਧਾਨ ਜਗਦੀਪ ਧਨਖੜ ਨੇ ਕਿਹਾ, ਨਾਮਜ਼ਦ ਮੈਂਬਰ ਸੰਧੂ ਰਾਜ ਸਭਾ ‘ਚ ਸਹੁੰ ਚੁੱਕਣ ਵਾਲੇ ਪਹਿਲੇ ਵਿਅਕਤੀ ਸਨ। ਚੇਅਰਮੈਨ ਨੇ ਸਤਨਾਮ ਸਿੰਘ ਨੂੰ ਕਿਹਾ, ‘ਤੁਸੀਂ ਇਤਿਹਾਸ ਰਚਿਆ ਹੈ। ਤੁਸੀਂ ਸੰਸਦ ਦੀ ਨਵੀਂ ਇਮਾਰਤ ਵਿੱਚ ਸਹੁੰ ਚੁੱਕਣ ਵਾਲੇ ਪਹਿਲੇ ਵਿਅਕਤੀ ਹੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਜ ਸਭਾ ਚੇਅਰਮੈਨ ਦੇ ਉਪ ਪ੍ਰਧਾਨ ਜਗਦੀਪ ਧਨਖੜ ਨੇ ਸੰਧੂ ਦੀ ਰਾਜ ਸਭਾ ਲਈ ਨਾਮਜ਼ਦਗੀ ‘ਤੇ ਵਧਾਈ ਦਿੱਤੀ ਹੈ।

ਜਿਕਰਯੋਗ ਹੈ ਕਿ ਸੰਧੂ ਨਾਮਜ਼ਦ ਮੈਂਬਰ ਹਨ, ਜਦਕਿ ਗੁਪਤਾ ਅਤੇ ਮਾਲੀਵਾਲ ਦਿੱਲੀ ਤੋਂ ਬਿਨਾਂ ਮੁਕਾਬਲਾ ਚੁਣੇ ਗਏ ਸਨ। ਨਰਾਇਣ ਦਾਸ ਗੁਪਤਾ ਨੂੰ ਆਮ ਆਦਮੀ ਪਾਰਟੀ (ਆਪ) ਨੇ ਮੁੜ ਰਾਜ ਸਭਾ ਮੈਂਬਰ ਵਜੋਂ ਨਾਮਜ਼ਦ ਕੀਤਾ ਸੀ, ਜਦਕਿ ਮਾਲੀਵਾਲ ਨੂੰ ਸੁਸ਼ੀਲ ਗੁਪਤਾ ਦੀ ਥਾਂ ‘ਤੇ ‘ਆਪ’ ਨੇ ਨਾਮਜ਼ਦ ਕੀਤਾ ਸੀ।

Scroll to Top