ਚੰਡੀਗੜ੍ਹ,19 ਅਪ੍ਰੈਲ 2023: ਪੰਜਾਬ ਦੇ ਬਰਨਾਲਾ ਦੇ ਮੁਹੱਲਾ ਕਲੀਨਿਕ (Mohalla Clinic) ਦੇ ਡਾਕਟਰ ਕੰਵਰ ਨਵਜੋਤ ਸਿੰਘ, ਫਾਰਮਾਸਿਸਟ ਕੁਬੇਰ ਸਿੰਗਲਾ ਅਤੇ ਕਲੀਨਿਕ ਅਸਿਸਟੈਂਟ ਮਨਪ੍ਰੀਤ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਵਿਧਾਇਕ ਲਾਭ ਸਿੰਘ ਉਗੋਕੇ ਦੇ ਕਹਿਣ ‘ਤੇ ਕੀਤੀ ਗਈ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਡਾਕਟਰਾਂ ਨੇ ਰਿਕਾਰਡ ਵਿੱਚ ਮਰੀਜ਼ਾਂ ਦੀ ਵੱਧ ਗਿਣਤੀ ਦਿਖਾ ਕੇ ਧੋਖਾਧੜੀ ਕੀਤੀ ਹੈ।
ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਜਿੱਥੇ ਗੋਨਿਆਣਾ ਵਾਸੀਆਂ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ, ਉੱਥੇ ਹੀ ਮੁਅੱਤਲ ਕੀਤੇ ਗਏ ਡਾ: ਅਤੇ ਉਨ੍ਹਾਂ ਦੀ ਟੀਮ ਨੂੰ ਬਹਾਲ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ | ‘ਆਪ’ ਵਿਧਾਇਕ ਲਾਭ ਸਿੰਘ ਉਗੋਕੇ ਦਾ ਕਹਿਣਾ ਹੈ ਕਿ ਮੁਹੱਲਾ ਕਲੀਨਿਕ ‘ਚ ਧੋਖਾਧੜੀ ਦੇ ਦੋਸ਼ ‘ਚ ਇਹ ਕਾਰਵਾਈ ਕੀਤੀ ਗਈ ਹੈ।
ਮੁਅੱਤਲ ਕੀਤੇ ਗਏ ਸਟਾਫ਼ ਅਤੇ ਡਾਕਟਰ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ ‘ਤੇ ਲਗਾਏ ਗਏ ਦੋਸ਼ ਪੂਰੀ ਤਰ੍ਹਾਂ ਝੂਠੇ ਹਨ। ਦਰਸਾਏ ਗਏ ਮਰੀਜ਼ਾਂ ਦੀ ਗਿਣਤੀ ਸਹੀ ਹੈ। ਹਰ ਮਰੀਜ਼ ਕੋਲ ਜਾ ਕੇ ਉਨ੍ਹਾਂ ਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ, ਜਿਸ ਦੇ ਆਧਾਰ ‘ਤੇ ਉਨ੍ਹਾਂ ਨੂੰ ਹਟਾਇਆ ਜਾ ਰਿਹਾ ਹੈ, ਉਹ ਫਰਜ਼ੀ ਰਿਪੋਰਟ ਹੈ। ਇਸ ਸਬੰਧੀ ਲੋਕਾਂ ਨੇ ਮੀਟਿੰਗ ਬੁਲਾਈ ਹੈ।