June 30, 2024 7:46 am
Kupwara

ਕੁਪਵਾੜਾ ‘ਚ ਗਸ਼ਤ ਦੌਰਾਨ ਡੂੰਘੀ ਖੱਡ ‘ਚ ਡਿੱਗਣ ਕਾਰਨ ਜੇਸੀਓ ਸਮੇਤ ਫੌਜ ਦੇ ਤਿੰਨ ਜਵਾਨਾਂ ਦੀ ਮੌਤ

ਚੰਡੀਗੜ੍ਹ 11 ਜਨਵਰੀ 2023: ਜੰਮੂ-ਕਸ਼ਮੀਰ ਦੇ ਕੁਪਵਾੜਾ (Kupwara) ਜ਼ਿਲੇ ‘ਚ ਕੰਟਰੋਲ ਰੇਖਾ ‘ਤੇ ਗਸ਼ਤ ਦੌਰਾਨ ਡੂੰਘੀ ਖੱਡ ‘ਚ ਡਿੱਗਣ ਕਾਰਨ ਇਕ ਜੂਨੀਅਰ ਕਮਿਸ਼ਨਡ ਅਫਸਰ (ਜੇਸੀਓ) ਸਮੇਤ ਤਿੰਨ ਜਵਾਨਾਂ ਦੀ ਮੌਤ ਹੋ ਗਈ। ਫੌਜ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ । ਫੌਜ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜੇਸੀਓ ਅਤੇ ਦੋ ਹੋਰ ਜਵਾਨ ਮਾਛਿਲ ਸੈਕਟਰ ਵਿੱਚ ਰੁਟੀਨ ਗਸ਼ਤ ‘ਤੇ ਸਨ। ਇਸ ਦੌਰਾਨ ਉਹ ਡੂੰਘੀ ਖੱਡ ‘ਚ ਵਿੱਚ ਡਿੱਗ ਗਏ |

ਸ੍ਰੀਨਗਰ ਸਥਿਤ ਚਿਨਾਰ ਕੋਰ ਨੇ ਇੱਕ ਟਵੀਟ ਵਿੱਚ ਕਿਹਾ ਕਿ ਇੱਕ ਰੁਟੀਨ ਅਪਰੇਸ਼ਨ ਦੌਰਾਨ ਇੱਕ ਜੇਸੀਓ ਅਤੇ ਦੋ ਹੋਰ ਜਵਾਨਾਂ ਦੀ ਇੱਕ ਟੀਮ ਬਰਫ਼ਬਾਰੀ ਕਾਰਨ ਫਿਸਲ ਗਈ ਅਤੇ ਡੂੰਘੀ ਖੱਡ ਵਿੱਚ ਡਿੱਗ ਗਈ । ਤਿੰਨਾਂ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।