ਨੋਬਲ ਪੁਰਸਕਾਰ 2025

ਭੌਤਿਕ ਵਿਗਿਆਨ ‘ਚ ਤਿੰਨ ਅਮਰੀਕੀ ਵਿਗਿਆਨੀਆਂ ਨੂੰ ਮਿਲਿਆ ਨੋਬਲ ਪੁਰਸਕਾਰ

ਵਿਦੇਸ਼, 07 ਅਕਤੂਬਰ 2025: Nobel Prize in Physics 2025: ਇਸ ਸਾਲ ਦਾ ਭੌਤਿਕ ਵਿਗਿਆਨ ‘ਚ ਨੋਬਲ ਪੁਰਸਕਾਰ ਤਿੰਨ ਅਮਰੀਕੀ ਵਿਗਿਆਨੀਆਂ: ਜੌਨ ਕਲਾਰਕ, ਮਿਸ਼ੇਲ ਡੇਵੋਰੇਟ ਅਤੇ ਜੌਨ ਮਾਰਟਿਨਿਸ ਨੂੰ ਦਿੱਤਾ ਗਿਆ ਹੈ। ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਜ਼ ਨੇ ਮੰਗਲਵਾਰ ਨੂੰ ਇਸਦਾ ਐਲਾਨ ਕੀਤਾ ਹੈ।

ਇਹ ਪੁਰਸਕਾਰ ਵੱਡੇ ਪੈਮਾਨੇ ‘ਤੇ ਮੈਕਰੋਸਕੋਪਿਕ ਕੁਆਂਟਮ ਟਨਲਿੰਗ ਅਤੇ ਇਲੈਕਟ੍ਰਿਕ ਸਰਕਟਾਂ ‘ਚ ਊਰਜਾ ਪੱਧਰਾਂ ਦੀ ਖੋਜ ਲਈ ਦਿੱਤਾ ਗਿਆ ਹੈ। ਕੁਆਂਟਮ ਟਨਲਿੰਗ ਉਹ ਪ੍ਰਕਿਰਿਆ ਹੈ ਜਿਸ ‘ਚ ਇੱਕ ਕਣ ਇੱਕ ਰੁਕਾਵਟ ‘ਚੋਂ ਛਾਲ ਮਾਰ ਕੇ ਨਹੀਂ ਬਲਕਿ ਉਸਦੇ ਆਰ-ਪਾਰ ਹੋ ਕੇ ਨਿਕਲਦਾ ਹੈ | ਪਰ ਇਹ ਆਮ ਭੌਤਿਕ ਵਿਗਿਆਨ ਦੇ ਅਨੁਸਾਰ ਅਸੰਭਵ ਹੋਣਾ ਚਾਹੀਦਾ ਹੈ।

ਰੋਜ਼ਾਨਾ ਜੀਵਨ ‘ਚ ਅਸੀਂ ਇੱਕ ਗੇਂਦ ਕੰਧ ਨਾਲ ਟਕਰਾਅ ਕੇ ਵਾਪਸ ਆ ਜਾਂਦੀ ਹੈ | ਪਰ ਕੁਆਂਟਮ ਸੰਸਾਰ ‘ਚ ਛੋਟੇ ਕਣ ਕਈ ਵਾਰ ਇੱਕ ਕੰਧ ਨੂੰ ਪਾਰ ਕਰਦੇ ਹਨ ਅਤੇ ਦੂਜੇ ਪਾਸੇ ਚਲੇ ਜਾਂਦੇ ਹਨ। ਇਸਨੂੰ ਕੁਆਂਟਮ ਟਨਲਿੰਗ ਕਿਹਾ ਜਾਂਦਾ ਹੈ।

ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਜ਼ ਨੇ ਕਿਹਾ ਕਿ ਇਨ੍ਹਾਂ ਵਿਗਿਆਨੀਆਂ ਨੇ ਦਿਖਾਇਆ ਕਿ ਕੁਆਂਟਮ ਪ੍ਰਭਾਵਾਂ ਨੂੰ ਮਨੁੱਖੀ ਪੈਮਾਨੇ ‘ਤੇ ਦੇਖਿਆ ਜਾ ਸਕਦਾ ਹੈ। ਦਰਅਸਲ, ਭੌਤਿਕ ਵਿਗਿਆਨ ‘ਚ ਇੱਕ ਬੁਨਿਆਦੀ ਸਵਾਲ ਇਹ ਰਿਹਾ ਹੈ ਕਿ ਕੀ ਕੁਆਂਟਮ ਪ੍ਰਭਾਵਾਂ, ਜੋ ਕਿ ਆਮ ਤੌਰ ‘ਤੇ ਪਰਮਾਣੂਆਂ ਅਤੇ ਕਣਾਂ ਤੱਕ ਸੀਮਿਤ ਹੁੰਦੇ ਹਨ, ਉਨ੍ਹਾਂ ਨੂੰ ਵੱਡੇ ਪੈਮਾਨੇ ‘ਤੇ ਵੀ ਦੇਖਿਆ ਜਾ ਸਕਦਾ ਹੈ।

ਇਸ ਉਦੇਸ਼ ਲਈ, ਜੌਨ ਕਲਾਰਕ, ਮਿਸ਼ੇਲ ਡੇਵੋਰੇਟ ਅਤੇ ਜੌਨ ਮਾਰਟਿਨਿਸ ਨੇ 1984 ਅਤੇ 1985 ‘ਚ ਕੈਲੀਫੋਰਨੀਆ ਯੂਨੀਵਰਸਿਟੀ ‘ਚ ਇੱਕ ਵਿਲੱਖਣ ਪ੍ਰਯੋਗ ਕੀਤਾ। ਉਨ੍ਹਾਂ ਨੇ ਦੋ ਸੁਪਰਕੰਡਕਟਰਾਂ (ਉਹ ਸਮੱਗਰੀ ਜੋ ਬਿਜਲੀ ਨੂੰ ਬਿਨਾਂ ਕਿਸੇ ਰੁਕਾਵਟ ਦੇ ਚਲਾ ਸਕਦੀ ਹੈ) ਦੀ ਵਰਤੋਂ ਕਰਕੇ ਇੱਕ ਇਲੈਕਟ੍ਰੀਕਲ ਸਰਕਟ ਬਣਾਇਆ।

Read More: Nobel Prizes 2025: ਮੈਡੀਸਨ ਖੇਤਰ ‘ਚ 3 ਵਿਗਿਆਨੀਆਂ ਨੂੰ ਮਿਲਿਆ ਨੋਬਲ ਪੁਰਸਕਾਰ

Scroll to Top