ਚੰਡੀਗੜ੍ਹ, 18 ਫਰਵਰੀ 2025: ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਸੇਂਟ ਗੈਬਰੀਅਲ ਸਕੂਲ (St. Gabriel School) ਦੇ ਪ੍ਰਿੰਸੀਪਲ ਨੂੰ ਧਮਕੀ ਭਰੀ ਈ-ਮੇਲ ਮਿਲਣ ‘ਤੇ ਹੜਕੰਪ ਗਿਆ | ਜਾਣਕਾਰੀ ਮੁਤਾਬਕ ਸਕੂਲ ‘ਚ ਬੰ.ਬ ਹੋਣ ਦੀ ਧਮਕੀ ਕਾਰਨ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਸਕੂਲ ‘ਚ ਧਮਕੀ ਉਸ ਸਮੇਂ ਦਿੱਤੀ ਗਈ ਜਦੋਂ ਕੁਝ ਸਕੂਲ ‘ਚ ਕਲਾਸਾਂ ਚੱਲ ਰਹੀਆਂ ਸਨ। ਕੁਝ ਥਾਵਾਂ ‘ਤੇ ਪ੍ਰੀਖਿਆਵਾਂ ਚੱਲ ਰਹੀਆਂ ਸਨ।
ਇਹ ਖ਼ਬਰ ਜਦੋਂ ਮਾਪਿਆਂ ਨੂੰ ਮਿਲੀ ਤਾਂ ਉਹ ਵੀ ਸਕੂਲ ਪਹੁੰਚ ਗਏ। ਇਸ ਦੌਰਾਨ, ਸਕੂਲ ਪ੍ਰਸ਼ਾਸਨ ਵੱਲੋਂ ਕਲਾਸਰੂਮ ਖਾਲੀ ਕਰਵਾ ਦਿੱਤੇ ਗਏ ਅਤੇ ਸਾਰੇ ਵਿਦਿਆਰਥੀਆਂ ਨੂੰ ਬਾਹਰ ਭੇਜ ਦਿੱਤਾ ਗਿਆ। ਪੁਲਿਸ ਤੋਂ ਮਿਲੀ ਜਾਣਕਾਰੀ ‘ਤੇ ਬੰ.ਬ ਨਿਰੋਧਕ ਦਸਤਾ ਵੀ ਸਕੂਲ ਪਹੁੰਚਿਆ ਅਤੇ ਸਕੂਲ ਦੇ ਹਰ ਇੰਚ ਦੀ ਤਲਾਸ਼ੀ ਲਈ ਗਈ।
ਦਰਅਸਲ, ਸਵੇਰੇ ਜਬਲਪੁਰ ਦੇ ਰਾਂਝੀ ਇਲਾਕੇ ਵਿੱਚ ਸਥਿਤ ਸੇਂਟ ਗੈਬਰੀਅਲ ਹਾਇਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨੂੰ ਇੱਕ ਈਮੇਲ ਰਾਹੀਂ ਸਕੂਲ ‘ਚ ਧਮਕੀ ਦਿੱਤੀ ਗਈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਈਮੇਲ ਪ੍ਰਭਾਕਰ ਨਾਮ ਦੇ ਵਿਅਕਤੀ ਨੇ ਭੇਜੀ ਸੀ ਅਤੇ ਉਨ੍ਹਾਂ ਨੇ ਸ਼ਹਿਰ ਦੇ ਹੋਰ ਸਕੂਲਾਂ ‘ਚ ਵੀ ਇਸੇ ਤਰ੍ਹਾਂ ਦੇ ਬੰ.ਬ ਲਗਾਉਣ ਅਤੇ ਉਡਾਉਣ ਦੀ ਧਮਕੀ ਦਿੱਤੀ ਹੈ।
ਸਕੂਲ (St. Gabriel School) ਵਿੱਚ ਬੰ.ਬ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਸਥਾਨਕ ਵਿਧਾਇਕ ਅਸ਼ੋਕ ਰੋਹਾਨੀ ਵੀ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਸਕੂਲ ਪ੍ਰਸ਼ਾਸਨ, ਮਾਪਿਆਂ ਅਤੇ ਪੁਲਿਸ ਅਧਿਕਾਰੀਆਂ ਨਾਲ ਵੀ ਚਰਚਾ ਕੀਤੀ। ਪੁਲਿਸ ਅਨੁਸਾਰ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਈਬਰ ਸੈੱਲ ਰਾਹੀਂ ਈਮੇਲ ਭੇਜਣ ਵਾਲੇ ਵਿਅਕਤੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ।