ਦਿੱਲੀ, 19 ਅਪ੍ਰੈਲ 2025: ਦਿੱਲੀ ਦੇ ਮੁਸਤਫਾਬਾਦ (Mustafabad) ਇਲਾਕੇ ‘ਚ ਸ਼ਨੀਵਾਰ ਸਵੇਰੇ 3 ਵਜੇ ਇੱਕ ਇਮਾਰਤ ਡਿੱਗਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਇਮਾਰਤ ਡਿੱਗਣ ਨਾਲ ਮਲਬੇ ਦੇ ਹੇਠਾਂ ਦੱਬਣ ਨਾਲ 11 ਜਣਿਆਂ ਦੀ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਅਜੇ ਵੀ ਕਈ ਜਣੇ ਮਲਬੇ ‘ਚ ਫਸੇ ਹੋਏ ਹਨ, ਜਿਨ੍ਹਾਂ ਨੂੰ ਕੱਢਣ ਲਈ ਰੈਸਕਿਊ ਆਪਰੇਸ਼ਨ ਜਾਰੀ ਹੈ।
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਡੌਗ ਸਕੁਐਡ, ਐਨਡੀਆਰਐਫ ਅਤੇ ਪੁਲਿਸ ਟੀਮਾਂ ਮੌਕੇ ‘ਤੇ ਮੌਜੂਦ ਹਨ। ਇਸ ਵੇਲੇ ਵੀ ਬਚਾਅ ਕਾਰਜ ਜਾਰੀ ਹੈ।
ਇਸ ਹਾਦਸੇ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਇਸ ਇਮਾਰਤ ਨੂੰ ਡਿੱਗਦੇ ਦੇਖਿਆ ਜਾ ਸਕਦਾ ਹੈ। ਫਾਇਰ ਵਿਭਾਗ ਨੂੰ ਸ਼ੁੱਕਰਵਾਰ ਅਤੇ ਸ਼ਨੀਵਾਰ ਰਾਤ ਨੂੰ 2 ਤੋਂ 3 ਵਜੇ ਦੇ ਵਿਚਕਾਰ ਹਾਦਸੇ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ | ਹਾਦਸੇ ਤੋਂ ਬਾਅਦ ਹੁਣ ਤੱਕ 20 ਜਣਿਆਂ ਨੂੰ ਮਲਬੇ ‘ਚੋਂ ਬਚਾਇਆ ਗਿਆ ਹੈ |
ਹਾਦਸੇ ਬਾਰੇ ਦਿੱਲੀ ਸਰਕਾਰ ਦੇ ਮੰਤਰੀ ਕਪਿਲ ਮਿਸ਼ਰਾ ਨੇ ਕਿਹਾ, ਇਸ ਘਟਨਾ ਲਈ ਬਿਲਡਰ, ਮਾਫੀਆ ਅਤੇ ਐਮਸੀਡੀ ਅਧਿਕਾਰੀ ਜ਼ਿੰਮੇਵਾਰ ਹਨ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ, ਦਿੱਲੀ ਸਰਕਾਰ ਪੂਰੇ ਖੇਤਰ ਦਾ ਸਰਵੇਖਣ ਕਰੇਗੀ ਅਤੇ ਉਨ੍ਹਾਂ ਸਾਰੀਆਂ ਇਮਾਰਤਾਂ ਵਿਰੁੱਧ ਕਾਰਵਾਈ ਕਰੇਗੀ ਜੋ ਇੰਨੀ ਕਮਜ਼ੋਰ ਹਾਲਤ ‘ਚ ਹਨ।
ਦਿੱਲੀ ਵਿੱਚ, ਮੁਸਤਫਾਬਾਦ (Mustafabad), ਸੀਲਮਪੁਰ, ਜਾਫਰਾਬਾਦ, ਸੀਮਾਪੁਰੀ, ਜਾਮੀਆ, ਪੁਰਾਣੀ ਦਿੱਲੀ ਵਰਗੇ ਇਲਾਕੇ ਅਜਿਹੀਆਂ ਗੈਰ-ਕਾਨੂੰਨੀ ਉਸਾਰੀਆਂ ਨਾਲ ਭਰੇ ਹੋਏ ਹਨ। ਨਿਗਮ ਕਮਿਸ਼ਨਰ ਨੂੰ ਨੇੜਲੀਆਂ ਅਸੁਰੱਖਿਅਤ ਇਮਾਰਤਾਂ ਨੂੰ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਕਿਸੇ ਵੀ ਜ਼ਿੰਮੇਵਾਰ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ।
Read More: ਦਿੱਲੀ ‘ਚ ਛੇ ਮੰਜ਼ਿਲਾ ਇਮਾਰਤ ਡਿੱਗਣ ਨਾਲ 4 ਜਣਿਆਂ ਦੀ ਮੌ.ਤ, ਰੈਸਕਿਊ ਆਪ੍ਰੇਸ਼ਨ ਜਾਰੀ