ਇਸ ਪਿੰਡ ਨੇ ਲਿਆ ਅਹਿਮ ਫੈਸਲਾ, ਪ੍ਰੇਮ ਵਿਆਹ ‘ਤੇ ਲਗਾਈ ਪਾਬੰਦੀ

18 ਜੁਲਾਈ 2025: ਬਠਿੰਡਾ (bathinda) ਜ਼ਿਲ੍ਹੇ ਦੇ ਪਿੰਡ ਕੋਟ ਸ਼ਮੀਰ ਦੀ ਪੰਚਾਇਤ ਨੇ ਪ੍ਰੇਮ ਵਿਆਹ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਦੱਸ ਦੇਈਏ ਕਿ ਪਿੰਡ ਦੀ ਪੰਚਾਇਤ ਵੱਲੋਂ ਮਤਾ ਪਾਸ ਕੀਤਾ ਗਿਆ ਹੈ, ਪਾਸ ਕੀਤੇ ਗਏ ਮਤੇ ਅਨੁਸਾਰ, ਜੇਕਰ ਪਿੰਡ ਦਾ ਕੋਈ ਵੀ ਮੁੰਡਾ ਜਾ ਕੁੜੀ ਆਪਸੀ ਸਹਿਮਤੀ ਨਾਲ ਪ੍ਰੇਮ ਵਿਆਹ ਕਰਵਾਉਂਦੇ ਹਨ, ਨਾ ਤਾਂ ਉਨ੍ਹਾਂ ਨੂੰ ਪਿੰਡ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ ਸਗੋਂ ਉਨ੍ਹਾਂ ਦੇ ਪਰਿਵਾਰ (family) ਨੂੰ ਵੀ ਪਿੰਡ ਤੋਂ ਬਾਹਰ ਕੱਢ ਦਿੱਤਾ ਜਾਵੇਗਾ। ਪੰਚਾਇਤ ਦਾ ਕਹਿਣਾ ਹੈ ਕਿ ਅਜਿਹੇ ਰਿਸ਼ਤੇ ਸਮਾਜ ਵਿੱਚ ਗਲਤ ਸੁਨੇਹਾ ਦਿੰਦੇ ਹਨ ਅਤੇ ਇਹ ਵਿਆਹ ਕਦੇ ਵੀ ਪੂਰੀ ਤਰ੍ਹਾਂ ਸਫਲ ਨਹੀਂ ਹੁੰਦੇ, ਜਿਸ ਕਾਰਨ ਇਹ ਫੈਸਲਾ ਲੈਣਾ ਜ਼ਰੂਰੀ ਹੋ ਗਿਆ।

ਪਿੰਡ ਵਿੱਚ ਸਹਿਮਤੀ ਦਾ ਮਾਹੌਲ

ਇਸ ਫੈਸਲੇ ਨੂੰ ਲੈ ਕੇ ਪਿੰਡ ਵਿੱਚ ਪੂਰੀ ਸਹਿਮਤੀ ਹੈ। ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਕਦਮ ਰਵਾਇਤੀ ਰਿਸ਼ਤਿਆਂ ਅਤੇ ਸਮਾਜਿਕ ਢਾਂਚੇ ਨੂੰ ਬਣਾਈ ਰੱਖਣ ਲਈ ਚੁੱਕਿਆ ਗਿਆ ਹੈ। ਪੰਚਾਇਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪਿੰਡ ਦੀਆਂ ਪਰੰਪਰਾਵਾਂ ਦੀ ਅਣਦੇਖੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਜਿਹਾ ਫੈਸਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਅਤੇ ਹਰਿਆਣਾ ਦੇ ਕਈ ਪਿੰਡਾਂ ਵਿੱਚ ਪੰਚਾਇਤਾਂ ਨੇ ਪ੍ਰੇਮ ਵਿਆਹ (love marriage) ‘ਤੇ ਪਾਬੰਦੀ ਲਗਾਉਣ ਦੇ ਫੈਸਲੇ ਲਏ ਹਨ। ਹਾਲਾਂਕਿ, ਇਨ੍ਹਾਂ ਫੈਸਲਿਆਂ ਨੂੰ ਲੈ ਕੇ ਅਕਸਰ ਕਾਨੂੰਨੀ ਅਤੇ ਮਨੁੱਖੀ ਅਧਿਕਾਰਾਂ ਦੇ ਮੁੱਦੇ ਉੱਠਦੇ ਰਹੇ ਹਨ।

ਪ੍ਰਸ਼ਾਸਨ ਦਾ ਰਵੱਈਆ ਕੀ ਹੋਵੇਗਾ?

ਕੋਟ ਸ਼ਮੀਰ ਪੰਚਾਇਤ ਦਾ ਇਹ ਫੈਸਲਾ ਜ਼ਿਲ੍ਹਾ ਪ੍ਰਸ਼ਾਸਨ ਲਈ ਇੱਕ ਵੱਡੀ ਚੁਣੌਤੀ ਸਾਬਤ ਹੋ ਸਕਦਾ ਹੈ। ਪ੍ਰਸ਼ਾਸਨ ਇਸ ਮਾਮਲੇ ਵਿੱਚ ਕੀ ਸਟੈਂਡ ਲੈਂਦਾ ਹੈ ਅਤੇ ਕੀ ਇਹ ਫੈਸਲਾ ਕਾਨੂੰਨੀ ਤੌਰ ‘ਤੇ ਸਹੀ ਰਹੇਗਾ, ਇਹ ਤਾਂ ਸਮਾਂ ਹੀ ਦੱਸੇਗਾ।

ਮੁੱਖ ਗੱਲਾਂ:

ਪਿੰਡ ਕੋਟ ਸ਼ਮੀਰ ਵਿੱਚ ਪਿਆਰ ਲਈ ਵਿਆਹ ਕਰਨ ਵਾਲੇ ਜੋੜਿਆਂ ‘ਤੇ ਪਾਬੰਦੀ
ਉਲੰਘਣਾ ਕਰਨ ਵਾਲਿਆਂ ਨੂੰ ਪਿੰਡ ਵਿੱਚੋਂ ਕੱਢਣ ਦਾ ਐਲਾਨ
ਸਮਾਜਿਕ ਪਰੰਪਰਾਵਾਂ ਦੀ ਰੱਖਿਆ ਦੇ ਨਾਮ ‘ਤੇ ਲਿਆ ਗਿਆ ਫੈਸਲਾ
ਕੀ ਇਹ ਕਦਮ ਸਮਾਜ ਵਿੱਚ ਸ਼ਾਂਤੀ ਬਣਾਈ ਰੱਖੇਗਾ ਜਾਂ ਵਿਵਾਦਾਂ ਦਾ ਕਾਰਨ ਬਣੇਗਾ? ਇਸ ਦਾ ਜਵਾਬ ਆਉਣ ਵਾਲੇ ਦਿਨਾਂ ਵਿੱਚ ਮਿਲ ਜਾਵੇਗਾ।

Read More: ਬਨੂੜ ਦੀ ਰਹਿਣ ਵਾਲੀ ਨੇ ਮਾਲਦੀਵ ‘ਚ ਕੀਤੀ ਖੁ.ਦ.ਕੁ.ਸ਼ੀ, ਅਪ੍ਰੈਲ ‘ਚ ਹੋਇਆ ਸੀ ਵਿਆਹ

Scroll to Top