July 7, 2024 3:48 pm

ਕੈਪਟਨ ਵਲੋਂ ਰੇਤ ਮਾਫੀਆ ਦੇ ਨਾਮਾਂ ਦੀ ਲਿਸਟ ਨੂੰ ਲੈ ਕੇ ਤਰੁਣ ਚੁਘ ਨੇ ਦਿੱਤਾ ਇਹ ਬਿਆਨ

ਚੰਡੀਗੜ੍ਹ; ਭਾਜਪਾ ਨੇਤਾ ਤਰੁਣ ਚੁੰਘ ਨੇ ਕੈਪਟਨ ਦੇ ਬਿਆਨਾਂ ਤੇ ਕਿਹਾ ਕਿ ਉਨ੍ਹਾਂ ਨੇ ਜਿਸ ਨਾਮਾਂ ਨੂੰ ਲੈ ਕੇ ਲਿਸਟ ਉਜਾਗਰ ਕਰਨ ਦੀ ਗੱਲ ਕਹੀ ਹੈ| ਉਨ੍ਹਾਂ ਨੂੰ ਰੂਪ ਜਨਤਕ ਤੋਂ ਉਜਾਗਰ ਕੀਤਾ ਜਾਵੇ, ਚੁਘ ਨੇ ਕਿਹਾ ਕਿ ਕੈਪਟਨ ਦੇ ਦਿਤੇ ਬਿਆਨਾਂ ਦੀ ਜਾਂਚ ਹੋਣੇ ਚਾਹੀਦੀ| ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਿਛਲੇ 9 ਸਾਲਾਂ ਤਕ ਸੱਤ ਵਿਚ ਮੁਖ ਮੰਤਰੀ ਦੇ ਅਹੁਦੇ ਤੇ ਰਹੇ ਹਨ| ਚੁਘ ਨੇ ਕਿਹਾ ਕਿ ਕੈਪਟਨ ਹੁਣ ਖੁਲ ਕੇ ਬੋਲ ਰਹੇ ਹਨ ਪਹਿਲਾ ਕੈਪਟਨ ਦੇ ਉਪਰ ਕਿਸ ਦਾ ਦਬਾਅ ਸੀ, ਇਹ ਹੁਣ ਸਾਹਮਣੇ ਆ ਰਿਹਾ ਹੈ|
ਜ਼ਿਕਰਜੋਗ ਹੈ ਕਿ ਕੈਪਟਨ ਨੇ ਆਪਣੀ ਪਾਰਟੀ ਦੇ ਨਾਂ ਦਾ ਐਲਾਨ ਕਰਨ ਤੋਂ ਬਾਅਦ ਕਿਹਾ ਸੀ ਕਿ ਉਸ ਦੇ ਕੋਲ ਰੇਤ ਮਾਫੀਆ ਦੇ ਨਾਮਾਂ ਦੀ ਲਿਸਟ ਹੈ| ਜਿਸ ਨੂੰ ਲੈ ਕੇ ਰਾਜਨੀਤਿਕ ਹਲਕਿਆਂ ਵਿਚ ਹਲਚਲ ਵਿਚ ਕੌਣ-ਕੌਣ ਨੇਤਾ ਰੇਤ ਮਾਫੀਆ ਦੇ ਬਾਰੇ ਵਿਚ ਸਲਿਪਤ ਸੀ| ਇਹ ਉਨ੍ਹਾਂ ਨੂੰ ਸਭ ਪਤਾ ਹੈ, ਕੈਪਟਨ ਦੇ ਇਸ ਬਿਆਨ ਨੂੰ ਲੈ ਕੇ ਅੱਜ ਭਾਜਪਾ ਨੇਤਾ ਤਰੁਣ ਚੁੰਘ ਨੇ ਵੀ ਆਪਣੀ ਪ੍ਰਤੀਕ੍ਰਿਆ ਦਿਤੀ ਹੈ| ਇਸ ਤੋਂ ਪਹਿਲਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਰੇਤ ਮਾਫੀਆ ਦੇ ਬਿਆਨ ਨੂੰ ਘੇਰਿਆ ਸੀ|