ਮਲੋਟ ‘ਚ ਸਹੁਰੇ ਨੇ ਆਪਣੀ ਨੂੰਹ ਦਾ ਗਲਾ ਘੁੱਟ ਕੇ ਕੀਤਾ ਕਤਲ, ਦੋਸ਼ੀ ਗ੍ਰਿਫਤਾਰ

Malout

ਮਲੋਟ 13 ਜੁਲਾਈ 2022: ਘਰ ਦੇ ਕਲੇਸ਼ ਨੇ ਇਕ ਹੋਰ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ ਹੈ | ਮਲੋਟ (Malout) ਦੇ ਸੰਦੀਪ ਨਗਰ ਵਿਚ ਸਹੁਰੇ ਨੇ ਗਲਾ ਘੁੱਟ ਕੇ ਆਪਣੀ ਨੂੰਹ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕਾ ਅਮਨਦੀਪ ਕੋਰ (28 ਸਾਲ) ਦਾ ਪਤੀ ਸੁੱਚਾ ਸਿੰਘ ਖੇਤੀਬਾੜੀ ਸੰਦ ਬਨਾਉਣ ਦੀ ਫੈਕਟਰੀ ਵਿਚ ਕੰਮ ਕਰਦਾ ਹੈ।

ਮਾਮਲੇ ਨੂੰ ਲੈ ਕੇ ਸੁੱਚਾ ਸਿੰਘ ਨੇ ਦੱਸਿਆ ਕਿ ਉਸਦਾ ਵਿਆਹ 10 ਸਾਲ ਪਹਿਲਾਂ ਹੋਇਆ ਸੀ। ਉਨ੍ਹਾਂ ਦੇ ਇਕ 7 ਸਾਲ ਦਾ ਬੱਚਾ ਹੈ। ਘਰ ਵਿਚ ਉਸਦੀ ਮਾਤਾ ਅਤੇ ਇਕ ਹੋਰ ਭਰਾ ਭਰਜਾਈ ਨਾਲ ਰਹਿੰਦੇ ਹਨ। ਅੱਜ ਉਹ ਕੰਮ ‘ਤੇ ਸੀ ਤਾਂ ਪਿੱਛੋਂ ਉਸਦੇ ਪਿਤਾ ਨਾਲ ਪਤਨੀ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਜਦੋਂ ਉਹ ਘਰ ਪੁੱਜਾ ਤਾਂ ਉਸਦੀ ਪਤਨੀ ਦਾ ਕਤਲ ਹੋ ਚੁੱਕਾ ਸੀ। ਉਸਨੇ ਵਾਪਸ ਆਪਣੀ ਫੈਕਟਰੀ ਮਾਲਕਾਂ ਨੂੰ ਬੁਲਾ ਕੇ ਪੁਲਸ ਨੂੰ ਸੂਚਨਾ ਦਿੱਤੀ।

ਸੁੱਚਾ ਸਿੰਘ ਅਨੁਸਾਰ ਉਸਦੇ ਪਿਤਾ ਗੁਰਦਾਸ ਸਿੰਘ ਨੇ ਮੰਨਿਆ ਕਿ ਉਸਨੇ ਆਪਣੀ ਨੂੰਹ ਅਮਨਦੀਪ ਕੌਰ ਦਾ ਗਲਾ ਘੁੱਟ ਕੇ ਕਤਲ ਕੀਤਾ ਹੈ। ਐੱਸ. ਐੱਚ. ਓ. ਚੰਦਰ ਸ਼ੇਖਰ ਦਾ ਕਹਿਣਾ ਹੈ ਕਿ ਲੜਕੀ ਦੇ ਪਿਓ ਨੇ ਬਿਆਨ ਲਿਖਿਆ ਹੈ ਕਿ ਇਸਦਾ ਸੱਸ-ਸਹੁਰਾ ਪਹਿਲਾਂ ਹੀ ਇਸ ਨਾਲ ਕੁੱਟਮਾਰ ਕਰਦੇ ਸੀ ਅੱਜ ਇਸ ਦੇ ਸਹੁਰੇ ਨੇ ਗਲਾ ਘੁੱਟ ਕੇ ਕਤਲ ਕਰ ਦਿੱਤਾ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।