ਚੰਡੀਗੜ੍ਹ 27 ਜਨਵਰੀ 2022: ਏਅਰਲਾਈਨ ਕੰਪਨੀ ਏਅਰ ਇੰਡੀਆ ਦੀ ਕਮਾਨ ਪੂਰੀ ਤਰ੍ਹਾਂ ਟਾਟਾ ਗਰੁੱਪ ਨੂੰ ਸੌਂਪਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਦੌਰਾਨ ਟਾਟਾ ਗਰੁੱਪ (Tata Group) ਨੇ ਯਾਤਰੀਆਂ ਦੀ ਸਹੂਲਤ ਲਈ ਏਅਰ ਇੰਡੀਆ ‘ਚ ਆਪਣਾ ਪਹਿਲਾ ਕਦਮ ਚੁੱਕਿਆ ਹੈ। ਇਸ ਦੌਰਾਨ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਟਾਟਾ ਗਰੁੱਪ (Tata Group) ਵੀਰਵਾਰ ਨੂੰ ਮੁੰਬਈ ਤੋਂ ਚਾਰ ਉਡਾਣਾਂ ‘ਤੇ “ਐਡਵਾਂਸਡ ਮੀਲ ਸਰਵਿਸ” ਦੀ ਸ਼ੁਰੂਆਤ ਕਰਕੇ ਏਅਰ ਇੰਡੀਆ ‘ਚ ਆਪਣਾ ਪਹਿਲਾ ਕਦਮ ਰੱਖੇਗਾ। ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਵੀਰਵਾਰ ਤੋਂ ਏਅਰ ਇੰਡੀਆ ਦੀਆਂ ਉਡਾਣਾਂ ਟਾਟਾ ਸਮੂਹ ਦੇ ਬੈਨਰ ਹੇਠ ਉਡਾਣ ਨਹੀਂ ਭਰਨਗੀਆਂ।
ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਕੇਂਦਰ ਸਰਕਾਰ ਵੀਰਵਾਰ ਨੂੰ ਏਅਰਲਾਈਨ ਏਅਰ ਇੰਡੀਆ ਨੂੰ ਟਾਟਾ ਸਮੂਹ ਨੂੰ ਸੌਂਪ ਸਕਦੀ ਹੈ। ਕਰੀਬ 69 ਸਾਲ ਪਹਿਲਾਂ ਗਰੁੱਪ ਤੋਂ ਏਅਰਲਾਈਨ ਲੈਣ ਤੋਂ ਬਾਅਦ ਹੁਣ ਇਸ ਨੂੰ ਦੁਬਾਰਾ ਟਾਟਾ ਗਰੁੱਪ ਨੂੰ ਸੌਂਪਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਵੀਰਵਾਰ ਤੋਂ ਚਾਰ ਉਡਾਣਾਂ – AI864 (ਮੁੰਬਈ-ਦਿੱਲੀ), AI687 (ਮੁੰਬਈ-ਦਿੱਲੀ), AI945 (ਮੁੰਬਈ-ਅਬੂ ਧਾਬੀ) ਅਤੇ AI639 (ਮੁੰਬਈ-ਬੈਂਗਲੁਰੂ) ਵਿੱਚ “ਐਡਵਾਂਸਡ ਮੀਲ ਸਰਵਿਸ” ਪ੍ਰਦਾਨ ਕੀਤੀ ਜਾਵੇਗੀ। ਹਾਲਾਂਕਿ ਗ੍ਰਹਿਣ ਦੀ ਸਾਰੀ ਪ੍ਰਕਿਰਿਆ ਵੀਰਵਾਰ ਤੋਂ ਬਾਅਦ ਪੂਰੀ ਕਰ ਲਈ ਜਾਵੇਗੀ।
ਜਿਕਰਯੋਗ ਹੈ ਕਿ ਸਰਕਾਰ ਨੇ ਮੁਕਾਬਲੇ ਵਾਲੀ ਬੋਲੀ ਪ੍ਰਕਿਰਿਆ ਤੋਂ ਬਾਅਦ 8 ਅਕਤੂਬਰ ਨੂੰ ਏਅਰ ਇੰਡੀਆ ਨੂੰ 18,000 ਕਰੋੜ ਰੁਪਏ ਵਿੱਚ ਟੈਲੇਸ ਪ੍ਰਾਈਵੇਟ ਲਿਮਟਿਡ ਨੂੰ ਵੇਚ ਦਿੱਤਾ। ਇਹ ਟਾਟਾ ਗਰੁੱਪ ਦੀ ਹੋਲਡਿੰਗ ਕੰਪਨੀ ਦੀ ਸਹਾਇਕ ਕੰਪਨੀ ਹੈ। ਅਧਿਕਾਰੀਆਂ ਨੇ ਕਿਹਾ ਕਿ ਕਿਸ ਦਿਨ ਤੋਂ ਏਅਰ ਇੰਡੀਆ ਦੀਆਂ ਸਾਰੀਆਂ ਉਡਾਣਾਂ “ਟਾਟਾ ਸਮੂਹ ਦੇ ਬੈਨਰ ਹੇਠ ਜਾਂ ਇਸਦੀ ਸਰਪ੍ਰਸਤੀ ਹੇਠ” ਉਡਾਣ ਭਰਨਗੀਆਂ, ਇਸ ਬਾਰੇ ਕਰਮਚਾਰੀਆਂ ਨੂੰ ਬਾਅਦ ਵਿੱਚ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ”ਐਡਵਾਂਸਡ ਮੀਲ ਸਰਵਿਸ” ਦੇ ਤਹਿਤ ਸ਼ੁੱਕਰਵਾਰ ਤੋਂ ਮੁੰਬਈ-ਨੇਵਾਰਕ ਫਲਾਈਟ ਅਤੇ ਮੁੰਬਈ-ਦਿੱਲੀ ਦੀਆਂ ਪੰਜ ਫਲਾਈਟਾਂ ‘ਤੇ ਖਾਣਾ ਪਰੋਸਿਆ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਟਾਟਾ ਸਮੂਹ ਦੇ ਅਧਿਕਾਰੀਆਂ ਦੁਆਰਾ ਤਿਆਰ ਕੀਤੀ ਗਈ ‘ਐਡਵਾਂਸਡ ਮੀਲ ਸਰਵਿਸ’ ਨੂੰ ਪੜਾਅਵਾਰ ਢੰਗ ਨਾਲ ਹੋਰ ਉਡਾਣਾਂ ਵਿੱਚ ਸ਼ੁਰੂ ਕੀਤਾ ਜਾਵੇਗਾ।