ਕਰਨਾਟਕ ‘ਚ ਕੱਲ੍ਹ ਤੋਂ ਖੁੱਲਣਗੇ 10ਵੀਂ ਜਮਾਤ ਤੱਕ ਦੇ ਸਕੂਲ: CM ਬਸਵਰਾਜ ਬੋਮਈ

Basavaraj Bomai

ਚੰਡੀਗੜ੍ਹ 13 ਫਰਵਰੀ 2022: ਕਰਨਾਟਕ (Karnataka) ‘ਚ ਹਿਜਾਬ ਵਿਵਾਦ ਨੂੰ ਲੈ ਕੇ ਸੂਬੇ ‘ਚ ਸੁਰੱਖਿਆ ਦੇ ਮੱਦੇਨਜਰ ਸਕੂਲ ਕਾਲਜ ਬੰਦ ਕੀਤੇ ਗਏ ਸਨ| ਅੱਜ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ (Basavaraj Bomai) ਨੇ ਕਿਹਾ ਕਿ ਕੱਲ੍ਹ ਤੋਂ 10ਵੀਂ ਜਮਾਤ ਤੱਕ ਦੇ ਸਕੂਲ ਖੁੱਲ੍ਹਣਗੇ। ਇਸ ਸੰਬੰਧੀ ਬਸਵਰਾਜ ਬੋਮਈ (Basavaraj Bomai) ਨੇ ਡੀਸੀ, ਐਸਪੀ ਅਤੇ ਸਕੂਲ ਪ੍ਰਸ਼ਾਸਨ ਨੂੰ ਸ਼ਾਂਤੀ ਕਮੇਟੀ ਦੀ ਬੈਠਕ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਉੱਚ ਸ਼੍ਰੇਣੀਆਂ ਦੇ ਸਕੂਲ ਅਤੇ ਡਿਗਰੀ ਕਾਲਜ ਦੁਬਾਰਾ ਖੁੱਲ੍ਹਣਗੇ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।