ਇੰਗਲੈਂਡ ਦੇ ਇਸ ਖਿਡਾਰੀ ਨੇ 580 ਮਿੰਟ ਤੱਕ ਬੱਲੇਬਾਜ਼ੀ ਕਰਕੇ ਰਚਿਆ ਇਤਿਹਾਸ, 501 ਦੌੜਾਂ ਦਾ ਟੀਚਾ ਕੀਤਾ ਹਾਸਲ

ਚੰਡੀਗੜ੍ਹ, 15 ਜੂਨ 2023: ਸਰੀ (Surrey) ਨੇ ਬੁੱਧਵਾਰ ਨੂੰ ਕੈਂਟਰਬਰੀ ‘ਚ ਕੈਂਟ ਖਿਲਾਫ 501 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਇਤਿਹਾਸ ਰਚ ਦਿੱਤਾ। ਸਰੀ ਦੀ ਟੀਮ ਨੇ ਇੰਗਲਿਸ਼ ਕਾਊਂਟੀ ਚੈਂਪੀਅਨਸ਼ਿਪ ‘ਚ 98 ਸਾਲਾਂ ‘ਚ ਸਭ ਤੋਂ ਵੱਧ ਦੌੜਾਂ ਦਾ ਪਿੱਛਾ ਕਰਨ ਦਾ ਰਿਕਾਰਡ ਬਣਾ ਕੇ 501 ਦੌੜਾਂ ਬਣਾ ਕੇ ਇਤਿਹਾਸ ਰਚ ਦਿੱਤਾ ਹੈ। ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਡੋਮ ਸਿਬਲੀ (Dom Sibley) ਨੇ ਇੰਗਲਿਸ਼ ਕਾਊਂਟੀ ਚੈਂਪੀਅਨਸ਼ਿਪ ਦਾ ਸਭ ਤੋਂ ਹੌਲੀ ਸੈਂਕੜਾ ਲਗਾਇਆ ਅਤੇ ਟੀਮ ਨੂੰ ਰਿਕਾਰਡ ਟੀਚੇ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਮੈਚ ਵਿੱਚ ਡੋਮ ਸਿਬਲੀ ਨੇ 580 ਮਿੰਟਾਂ ਤੱਕ ਬੱਲੇਬਾਜ਼ੀ ਕੀਤੀ ਅਤੇ 415 ਗੇਂਦਾਂ ‘ਤੇ 140 ਦੌੜਾਂ ਦੀ ਪਾਰੀ ਖੇਡੀ |

ਇਸ ਤੋਂ ਪਹਿਲਾਂ ਇੰਗਲਿਸ਼ ਕਾਉਂਟੀ ਵਿੱਚ ਸਾਲ 1925 ਵਿੱਚ ਟ੍ਰੇਂਟ ਬ੍ਰਿਜ ਵਿੱਚ ਖੇਡੇ ਗਏ ਮੈਚ ਵਿੱਚ ਮਿਡਲਸੇਕਸ ਨੇ 502 ਦੌੜਾਂ ਦਾ ਪਿੱਛਾ ਕਰਦੇ ਹੋਏ ਨਾਟਿੰਘਮਸ਼ਾਇਰ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਰਿਕਾਰਡ ਬਣਾਇਆ ਸੀ। ਸਰੇ ਦੀ ਟੀਮ ਭਾਵੇਂ ਖੁੰਝ ਗਈ ਪਰ 501 ਦੌੜਾਂ ਦਾ ਟੀਚਾ ਹਾਸਲ ਕਰਕੇ ਨਿਸ਼ਚਿਤ ਤੌਰ ‘ਤੇ ਵੱਡਾ ਇਤਿਹਾਸਕ ਕਾਰਨਾਮਾ ਕਰ ਲਿਆ ਹੈ।

 

Scroll to Top