budget session

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਤੀਜਾ ਦਿਨ, ਕਾਨੂੰਨ ਦਾ ਖਰੜਾ ਪੇਸ਼ ਕਰ ਸਕਦੀ ਸਰਕਾਰ

14 ਜੁਲਾਈ 2025: ਪੰਜਾਬ ਵਿਧਾਨ ਸਭਾ (punjab vidhan sabha) ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਤੀਜਾ ਦਿਨ ਹੈ। ਦੱਸ ਦੇਈਏ ਕਿ ਕਿ ਇਸ ਤੋਂ ਪਹਿਲਾਂ ਵਾਲਾ ਸੈਸ਼ਨ ਹੰਗਾਮੇਦਾਰ ਰਿਹਾ ਹੈ, ਇਸ ਤੀਜੇ ਦਿਨ ਵੀ ਸੰਭਾਵਨਾ ਹੈ ਕਿ ਸਰਕਾਰ ਅੱਜ ਬੇਅਦਬੀ ਨਾਲ ਸਬੰਧਤ ਕਾਨੂੰਨ ਦਾ ਖਰੜਾ ਪੇਸ਼ ਕਰ ਸਕਦੀ ਹੈ, ਹਾਲਾਂਕਿ ਵਿਧਾਨ ਸਭਾ ਦੇ ਏਜੰਡੇ ਵਿੱਚ ਇਸਦਾ ਕੋਈ ਜ਼ਿਕਰ ਨਹੀਂ ਹੈ।

ਸੈਸ਼ਨ ਦੁਪਹਿਰ 2 ਵਜੇ ਸ਼ੁਰੂ ਹੋਵੇਗਾ ਅਤੇ ਖਾਸ ਗੱਲ ਇਹ ਹੈ ਕਿ ਅੱਜ ਕੋਈ ਪ੍ਰਸ਼ਨ ਕਾਲ ਨਹੀਂ ਹੋਵੇਗਾ। ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ (Kultar Singh Sandhwa) ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਵਿਸ਼ੇਸ਼ ਸੈਸ਼ਨ ਵਿੱਚ ਪ੍ਰਸ਼ਨ ਕਾਲ ਸ਼ਾਮਲ ਨਹੀਂ ਹੈ।

ਬੇਅਦਬੀ ਕਾਨੂੰਨ ‘ਤੇ ਸਾਰਿਆਂ ਦੀ ਨਜ਼ਰ

ਸੈਸ਼ਨ ਦੀ ਸ਼ੁਰੂਆਤ ਵਿੱਚ, ਆਜ਼ਾਦ ਵਿਧਾਇਕ ਇੰਦਰ ਪ੍ਰਤਾਪ ਸਿੰਘ ਨੀਵੇਂ ਇਲਾਕਿਆਂ ਵਿੱਚ ਹੜ੍ਹਾਂ ਦੇ ਖ਼ਤਰੇ ਬਾਰੇ ਧਿਆਨ ਦਿਵਾਓ ਮਤਾ ਲਿਆਉਣਗੇ। ਇਸ ਤੋਂ ਬਾਅਦ, ਪੰਜਾਬ ਰਾਜ ਬੀਜ ਨਿਗਮ ਲਿਮਟਿਡ ਦੀ ਸਾਲ 2017-18 ਤੋਂ 2021-22 ਤੱਕ ਦੀ ਰਿਪੋਰਟ ਅਤੇ ਪੰਜਾਬ ਜਨਤਕ ਖਰੀਦ ਪਾਰਦਰਸ਼ਤਾ ਐਕਟ, 2019 ਦੀ ਧਾਰਾ 63 ਅਧੀਨ ਜ਼ਰੂਰੀ ਆਦੇਸ਼ ਵੀ ਵਿੱਤ ਵਿਭਾਗ ਵੱਲੋਂ ਪੇਸ਼ ਕੀਤੇ ਜਾ ਸਕਦੇ ਹਨ। ਸਰਕਾਰ ਪਹਿਲਾਂ ਹੀ ਸੈਸ਼ਨ ਦੀ ਮਿਆਦ 15 ਜੁਲਾਈ ਤੱਕ ਵਧਾ ਚੁੱਕੀ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ‘ਤੇ ਹਨ ਕਿ ਅੱਜ ਬੇਅਦਬੀ ਕਾਨੂੰਨ ‘ਤੇ ਕੋਈ ਵੱਡਾ ਐਲਾਨ ਹੁੰਦਾ ਹੈ ਜਾਂ ਨਹੀਂ।

Read More: ਪਾਣੀ ਵਿਵਾਦ ‘ਤੇ ਅੱਜ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ, ਲਿਆਂਦਾ ਜਾਵੇਗਾ ਪ੍ਰਸਤਾਵ

 

ਵਿਦੇਸ਼

Scroll to Top