ਚੰਡੀਗੜ੍ਹ, 10 ਮਈ 2023: ਚੋਰਾਂ ਨੇ ਸਮਰਾਲਾ (Samrala) ਕੋਰਟ ਕੰਪਲੈਕਸ ਵਿੱਚ ਤਹਿਸੀਲਦਾਰ ਦੇ ਦਫ਼ਤਰ ਵਿੱਚ ਫ਼ਰਦ ਕੇਦਰ ਨੂੰ ਆਪਣਾ ਨਿਸ਼ਾਨਾਂ ਬਣਾ ਕੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ । ਸੀਨਿਅਰ ਅਸਿਸਟੈਂਟ ਤਹਿਸੀਲ ਦਫ਼ਤਰ ਸਮਰਾਲਾ ਦੇ ਮੁਤਾਬਕ ਕੰਪਿਊਟਰ ਚੋਰੀ ਦੇ ਨਾਲ ਨਾਲ ਰਿਕਾਰਡ ਚੋਰੀ ਹੋਣ ਦਾ ਖਦਸ਼ਾ ਜਤਾਇਆ ਹੈ ।ਸਮਰਾਲਾ ਦੇ ਕੋਰਟ ਕੰਪਲੈਕਸ ਵਿੱਚ ਤਹਿਸੀਲ ਦਫ਼ਤਰ ਦਾ ਫ਼ਰਦ ਕੇਦਰ ਥਾਣੇ ਤੋਂ ਮਹਿਜ਼ 50 ਗਜ਼ ਦੀ ਦੂਰੀ ‘ਤੇ ਹੈ |
ਚੋਰਾਂ ਨੇ ਤਹਿਸੀਲਦਾਰ ਦੇ ਰਿਕਾਰਡ ਰੂਮ ਵਿੱਚ ਦਾਖਲ ਹੋ ਕੇ ਕੰਪਿਊਟਰਾਂ ‘ਤੇ ਹੱਥ ਸਾਫ਼ ਕੀਤਾ ਹੈ । ਇਹ ਚੋਰ ਇੱਕ ਨਿੱਕੀ ਜਿਹੀ ਤਾਕੀ ਦੇ ਰਾਹੀਂ ਤਹਿਸੀਲਦਾਰ ਦੇ ਦਫਤਰ ਵਿੱਚ ਦਾਖਲ ਹੋਏ। ਇਹ ਘਟਨਾ ਸੀ.ਸੀ.ਟੀ.ਵੀ ਕੈਮਰੇ ਵਿਚ ਕੈਦ ਹੋ ਗਈ | ਚੋਰਾਂ ਨੇ ਆਪਣੇ ਮੂੰਹ ਢਕੇ ਹੋਏ ਸਨ | ਜਦੋਂ ਤੜਕਸਾਰ ਮੁਲਾਜ਼ਮ ਤਹਿਸੀਲਦਾਰ ਦੇ ਦਫ਼ਤਰ ਪਹੁੰਚੇ ਤਾਂ ਦੇਖਿਆ ਕਿ ਰਿਕਾਰਡ ਰੂਮ ਦਾ ਜਿੰਦਰਾ ਟੁੱਟਿਆ ਹੋਇਆ ਸੀ| ਅਮਰਜੀਤ ਕੌਰ ਸੀਨਿਅਰ ਸ਼ਹਾਇਕ ਨੇ ਕੰਪਿਊਟਰਾ ਦੇ ਨਾਲ ਨਾਲ ਰਿਕਾਰਡ ਚੋਰੀ ਹੋਣ ਦਾ ਖਦਸਾ ਵੀ ਜ਼ਾਹਰ ਕੀਤਾ ਹੈ । ਪੁਲਿਸ ਮੌਕੇ ‘ਤੇ ਪਹੁੰਚ ਕੇ ਸੀ.ਸੀ.ਟੀ.ਵੀ ਫੁਟੇਜ਼ ਖੰਗਾਲ ਰਹੀ ਹੈ।