July 2, 2024 8:37 pm
Punjabi young players

Sports: ਤਿੰਨ ਵੱਡੀਆਂ ਖੇਡਾਂ ‘ਚ ਭਾਰਤੀ ਟੀਮਾਂ ਦੀ ਅਗਵਾਈ ਕਰਨਗੇ ਇਹ ਪੰਜਾਬੀ ਨੌਜਵਾਨ ਖਿਡਾਰੀ

ਚੰਡੀਗੜ੍ਹ, 29 ਜੂਨ 2024: ਕ੍ਰਿਕਟ, ਹਾਕੀ ਅਤੇ ਫੁੱਟਬਾਲ ਅਜਿਹੀਆਂ ਖੇਡਾਂ ਹਨ, ਜਿਨ੍ਹਾਂ ਨੂੰ ਦੁਨੀਆ ਭਰ ‘ਚ ਵੱਡੇ ਪੱਧਰ ‘ਤੇ ਖੇਡਿਆ ਜਾਂਦਾ ਹੈ | ਇਨ੍ਹਾਂ ਖੇਡਾਂ ਦੇ ਆਉਣ ਵਾਲੇ ਸਮੇਂ ‘ਚ ਵੱਡੇ ਈਵੈਂਟ ਹੋਣ ਜਾ ਰਹੇ ਹਨ | ਇਸਦੇ ਨਾਲ ਹੀ ਦੇਸ਼ ਦੇ ਇਤਿਹਾਸ ‘ਚ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਤਿੰਨ ਖੇਡਾਂ ‘ਚ ਭਾਰਤ ਦੀ ਅਗਵਾਈ ਪੰਜਾਬੀ ਨੌਜਵਾਨ ਖਿਡਾਰੀ (Punjabi young players) ਕਰਨਗੇ | ਪੰਜਾਬੀਆਂ ਨੇ ਹਮੇਸ਼ਾ ਹੀ ਦੇਸ਼ ਲਈ ਖੇਡਦੇ ਹੋਏ ਆਪਣੀ ਛਾਪ ਛੱਡੀ ਹੈ |

ਜਿਕਰਯੋਗ ਹੈ ਕਿ ਕ੍ਰਿਕਟ ‘ਚ 6 ਜੁਲਾਈ ਤੋਂ ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦੌਰਾਨ ਭਾਰਤੀ ਟੀਮ ਦੀ ਕਪਤਾਨੀ ਸ਼ੁਭਮਨ ਗਿੱਲ (Shubman Gill) ਕਰਦੇ ਨਜ਼ਰ ਆਉਣਗੇ। ਜਿਕਰਯੋਗ ਹੈ ਕਿ ਆਈ.ਪੀ.ਐੱਲ ‘ਚ ਸ਼ੁਭਮਨ ਗਿੱਲ ਨੇ ਗੁਜਰਾਤ ਟਾਈਟਨਸ ਦੀ ਕਪਤਾਨੀ ਵੀ ਕੀਤੀ ਹੈ |

ਦੂਜੇ ਪਾਸੇ ਹਾਕੀ ‘ਚ ਪੰਜਾਬੀ ਨੌਜਵਾਨਾਂ (Punjabi young players) ਦਾ ਦਬਦਬਾ ਹਮੇਸ਼ਾ ਹੀ ਕਾਇਮ ਰਿਹਾ ਹੈ | ਹੁਣ ਭਾਰਤੀ ਹਾਕੀ ਟੀਮ ਦੀ ਕਪਤਾਨੀ ਵੀ ਪੰਜਾਬੀ ਨੌਜਵਾਨ ਖਿਡਾਰੀ ਕਰਦਾ ਨਜ਼ਰ ਆਵੇਗਾ | ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਪੈਰਿਸ ਓਲੰਪਿਕ ‘ਚ ਭਾਰਤੀ ਹਾਕੀ ਟੀਮ ਦੀ ਅਗਵਾਈ ਕਰੇਗਾ | ਜਿਕਰਯੋਗ ਹੈ ਕਿ ਭਾਰਤੀ ਹਾਕੀ ਟੀਮ ਨੇ 2020 ਓਲੰਪਿਕ ‘ਚ ਕਾਂਸੀ ਤਮਗਾ ਜਿੱਤਿਆ ਸੀ |

ਇਸਦੇ ਨਾਲ ਹੀ ਭਾਰਤੀ ਫੁੱਟਬਾਲ ਟੀਮ ਦੀ ਕਪਤਾਨੀ ਗੁਰਪ੍ਰੀਤ ਸਿੰਘ ਸੰਧੂ ਕਰਨਗੇ | ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਗੁਰਪ੍ਰੀਤ ਸੰਧੂ ਨੇ 2016 ਅਤੇ 2023 ‘ਚ ਕਿੰਗਜ਼ ਕੱਪ ਦੌਰਾਨ ਭਾਰਤੀ ਟੀਮ ਦੀ ਕਪਤਾਨੀ ਕੀਤੀ ਹੈ | 1982 ਤੱਕ ਕਿਸੇ ਪੰਜਾਬੀ ਨੌਜਵਾਨ ਨੂੰ ਹਾਕੀ ਟੀਮ ਦੀ ਅਗਵਾਈ ਕਰਨ ਦਾ ਮੌਕਾ ਨਹੀਂ ਮਿਲਿਆ ਸੀ |