Padma Awards 2026

ਰੋਹਿਤ ਸ਼ਰਮਾ ਤੇ ਹਰਮਨਪ੍ਰੀਤ ਕੌਰ ਸਮੇਤ ਇਨ੍ਹਾਂ ਖਿਡਾਰੀਆਂ ਨੂੰ ਮਿਲੇਗਾ ਪਦਮ ਸ਼੍ਰੀ ਪੁਰਸਕਾਰ

ਸਪੋਰਟਸ/ਦੇਸ਼, 26 ਜਨਵਰੀ 2026: ਕੇਂਦਰ ਸਰਕਾਰ ਨੇ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਪਦਮ ਪੁਰਸਕਾਰਾਂ ਦਾ ਐਲਾਨ ਕੀਤਾ, ਜਿਸ ‘ਚ ਕਈ ਖੇਡ ਦਿੱਗਜਾਂ ਸ਼ਾਮਲ ਸਨ। ਸਾਬਕਾ ਭਾਰਤੀ ਕ੍ਰਿਕਟ ਕਪਤਾਨ ਰੋਹਿਤ ਸ਼ਰਮਾ ਅਤੇ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾਵੇਗਾ। ਅੰਤਰਰਾਸ਼ਟਰੀ ਟੈਨਿਸ ਖਿਡਾਰੀ ਵਿਜੇ ਅੰਮ੍ਰਿਤਰਾਜ ਨੂੰ ਪਦਮ ਭੂਸ਼ਣ ਪ੍ਰਾਪਤ ਹੋਵੇਗਾ। ਪੰਜਾਬ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੁਡੂਚੇਰੀ ਦੇ ਕਈ ਐਥਲੀਟਾਂ ਨੂੰ ਵੀ ਪਦਮ ਸ਼੍ਰੀ ਲਈ ਚੁਣਿਆ ਗਿਆ ਹੈ।

ਇਨ੍ਹਾਂ ਖਿਡਾਰੀਆਂ ਤੇ ਖਿਡਾਰਨ ਨੂੰ ਮਿਲੇਗਾ ਪਦਮ ਪੁਰਸਕਾਰ

ਵਿਜੇ ਅੰਮ੍ਰਿਤਰਾਜ (ਸੰਯੁਕਤ ਰਾਜਅਮਰੀਕਾ): ਪਦਮ ਭੂਸ਼ਣ ਪੁਰਸਕਾਰ
ਬਲਦੇਵ ਸਿੰਘ (ਪੰਜਾਬ): ਪਦਮ ਸ਼੍ਰੀ ਪੁਰਸਕਾਰ
ਭਗਵਾਨਦਾਸ ਰਾਏਕਵਾਰ (ਮੱਧ ਪ੍ਰਦੇਸ਼): ਪਦਮ ਸ਼੍ਰੀ ਪੁਰਸਕਾਰ
ਹਰਮਨਪ੍ਰੀਤ ਕੌਰ ਭੁੱਲਰ (ਪੰਜਾਬ): ਪਦਮ ਸ਼੍ਰੀ ਪੁਰਸਕਾਰ
ਕੇ. ਪਜ਼ਾਨੀਵੇਲ (ਪੁਡੂਚੇਰੀ): ਪਦਮ ਸ਼੍ਰੀ ਪੁਰਸਕਾਰ
ਪ੍ਰਵੀਨ ਕੁਮਾਰ (ਉੱਤਰ ਪ੍ਰਦੇਸ਼): ਪਦਮ ਸ਼੍ਰੀ ਪੁਰਸਕਾਰ
ਰੋਹਿਤ ਸ਼ਰਮਾ (ਮਹਾਰਾਸ਼ਟਰ): ਪਦਮ ਸ਼੍ਰੀ ਪੁਰਸਕਾਰ
ਸਵਿਤਾ ਪੂਨੀਆ (ਹਰਿਆਣਾ) ਪਦਮ ਸ਼੍ਰੀ ਪੁਰਸਕਾਰ
ਵਲਾਦੀਮੀਰ ਮੇਸਤਵੀਰਿਸ਼ਵਿਲੀ (ਜਾਰਜੀਆ) (ਮਰਨ ਉਪਰੰਤ): ਪਦਮ ਸ਼੍ਰੀ ਪੁਰਸਕਾਰ

ਹਰਮਨਪ੍ਰੀਤ ਕੌਰ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਉਸਦੀ ਸ਼ਾਨਦਾਰ ਅਗਵਾਈ ਅਤੇ ਪ੍ਰਾਪਤੀਆਂ ਲਈ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾਵੇਗਾ। ਸਾਲ 2025 ਹਰਮਨਪ੍ਰੀਤ ਕੌਰ ਦੇ ਕਰੀਅਰ ਲਈ ਇੱਕ ਮਹੱਤਵਪੂਰਨ ਸਾਲ ਸੀ, ਕਿਉਂਕਿ ਹਰਮਨਪ੍ਰੀਤ ਕੌਰ ਨੇ ਬਤੌਰ ਕਪਤਾਨ ਭਾਰਤੀ ਮਹਿਲਾ ਟੀਮ ਨੂੰ ਘਰੇਲੂ ਧਰਤੀ ‘ਤੇ ਵਿਸ਼ਵ ਕੱਪ ਜਿੱਤਣ ‘ਚ ਮੱਦਦ ਕਰਨ ‘ਚ ਮੁੱਖ ਭੂਮਿਕਾ ਨਿਭਾਈ, ਜਿਸ ਨਾਲ ਦੇਸ਼ ਦਾ ਨਾਮ ਰੌਸ਼ਨ ਹੋਇਆ।

ਰੋਹਿਤ ਸ਼ਰਮਾ

ਭਾਰਤੀ ਪੁਰਸ਼ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਨੂੰ ਵੀ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਰੋਹਿਤ ਨੇ 2025 ‘ਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ, ਪਰ ਉਹ ਇੱਕ ਦਿਨਾ ਕ੍ਰਿਕਟ ‘ਚ ਭਾਰਤ ਲਈ ਇੱਕ ਮੁੱਖ ਖਿਡਾਰੀ ਬਣਿਆ ਹੋਇਆ ਹੈ। ਪਿਛਲੇ ਸਾਲ, ਉਸਨੇ ਵਨਡੇ ਫਾਰਮੈਟ ‘ਚ 650 ਦੌੜਾਂ ਬਣਾਈਆਂ ਅਤੇ ਟੀਮ ਲਈ ਲਗਾਤਾਰ ਯੋਗਦਾਨ ਪਾਇਆ। ਰੋਹਿਤ ਦੀ ਅਗਵਾਈ ‘ਚ ਭਾਰਤ ਨੇ 2024 ‘ਚ ਟੀ-20 ਵਿਸ਼ਵ ਕੱਪ ਅਤੇ 2025 ‘ਚ ਚੈਂਪੀਅਨਜ਼ ਟਰਾਫੀ ਜਿੱਤੀ।

Read More: IND ਬਨਾਮ NZ T20: ਅਭਿਸ਼ੇਕ ਸ਼ਰਮਾ ਨੇ ਭਾਰਤ ਲਈ 14 ਗੇਂਦਾਂ ‘ਚ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਜੜਿਆ

ਵਿਦੇਸ਼

Scroll to Top