ਚੰਡੀਗੜ੍ਹ, 31 ਜਨਵਰੀ 2025: Padma Awards 2025 full list: ਭਾਰਤ ਸਰਕਾਰ ਨੇ 25 ਜਨਵਰੀ ਨੂੰ ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਸੀ । ਇਸ ‘ਚ ਦੇਸ਼ ਦੇ ਵੱਖ-ਵੱਖ ਖੇਤਰਾਂ ‘ਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਵਾਰ ਕੁੱਲ 7 ਵਿਅਕਤੀਆਂ ਨੂੰ ਪਦਮ ਵਿਭੂਸ਼ਣ, 19 ਨੂੰ ਪਦਮ ਭੂਸ਼ਣ ਅਤੇ 113 ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ।
ਪੰਜਾਬ ਦੀਆਂ ਦੋ ਸਖ਼ਸ਼ੀਅਤਾਂ ਜਿਨ੍ਹਾਂ ‘ਚ ਪ੍ਰਸਿੱਧ ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ (ਕਲਾ) ਅਤੇ ਓਂਕਾਰ ਸਿੰਘ ਪਾਹਵਾ (ਵਪਾਰ ਅਤੇ ਉਦਯੋਗ) ਨੂੰ ਪਦਮਸ਼੍ਰੀ ਪੁਰਸਕਾਰ ਮਿਲਿਆ ਹੈ| ਇਸਦੇ ਨਾਲ ਹੀ ਚੰਡੀਗੜ੍ਹ ਤੋਂ ਇੱਕ ਸਖ਼ਸ਼ੀਅਤ ਜਸਟਿਸ (ਸੇਵਾਮੁਕਤ) ਜਗਦੀਸ਼ ਸਿੰਘ ਖੇਹਰ (ਲੋਕ ਨਿਰਮਾਣ) ਨੂੰ ਪਦਮ ਵਿਭੂਸ਼ਣ ਦੇ ਸਨਮਾਨ ਲਈ ਸ਼ਾਮਲ ਹਨ |
ਇਹ ਪੁਰਸਕਾਰ ਉਨ੍ਹਾਂ ਲੋਕਾਂ ਨੂੰ ਦਿੱਤੇ ਜਿਨ੍ਹਾਂ ਨੇ ਆਪਣੇ ਖੇਤਰ ‘ਚ ਅਸਾਧਾਰਨ ਕੰਮ ਕੀਤਾ ਹੈ ਅਤੇ ਦੇਸ਼ ਦੀ ਤਰੱਕੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਨ੍ਹਾਂ ‘ਚੋਂ ਸਭ ਤੋਂ ਵੱਧ ਪਦਮ ਪੁਰਸਕਾਰ ਤਾਮਿਲਨਾਡੂ ਅਤੇ ਮਹਾਰਾਸ਼ਟਰ ਦੀਆਂ 13-13 ਸਖ਼ਸ਼ੀਅਤਾਂ ਅਤਾਂ ਨੂੰ ਦਿੱਤੇ ਗਏ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੀਆਂ 10 ਸਖ਼ਸ਼ੀਅਤਾਂ ਨੂੰ ਇਹ ਪੁਰਸਕਾਰ ਮਿਲਿਆ।
ਇਨ੍ਹਾਂ ਸਖ਼ਸ਼ੀਅਤਾਂ ਨੂੰ ਮਿਲਣਗੇ ਪਦਮਸ਼੍ਰੀ, ਪਦਮ ਵਿਭੂਸ਼ਣ ਅਤੇ ਪਦਮ ਵਿਭੂਸ਼ਣ ਪੁਰਸਕਾਰ 2025 (Padma Awards 2025 Full List)
Read More: Padma Award 2023: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 106 ਸ਼ਖਸ਼ੀਅਤਾਂ ਨੂੰ ਪਦਮ ਪੁਰਸਕਾਰਾਂ ਨਾਲ ਕੀਤਾ ਸਨਮਾਨਿਤ